ਫਗਵਾੜਾ, 24 ਸਤੰਬਰ (ਰਮਨਦੀਪ) – ਫਗਵਾੜਾ ਦੇ ਹੁਸ਼ਿਆਰਪੁਰ ਰੋਡ ‘ਤੇ ਟਰੱਕ ਯੂਨੀਅਨ ਵਿੱਚ ਸਥਿਤ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਪ੍ਰਸ਼ਾਸਨ ਵੱਲੋਂ ਬਿਜਲੀ ਘਰ ਦਾ ਪਾਣੀ ਪਾਏ ਜਾਣ ਅਤੇ ਕਾਲਜ ਦੀ ਕੰਧ ਪਾੜ ਕੇ ਪਾਣੀ ਦੂਸਰੀ ਸਾਈਡ ਕੱਢਣ ਦੇ ਰੋਸ ਵਜੋਂ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਹੁਸ਼ਿਆਰਪੁਰ ਰੋਡ ਜਾਮ ਕਰਕੇ ਧਰਨਾ ਲਗਾਇਆ ਗਿਆ।ਇਸ ਮੌਕੇ ਸੀਨੀਅਰ ਅਕਾਲੀ ਜਥੇਦਾਰ ਸਰਵਨ ਸਿੰਘ ਕੁਲਾਰ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਜੁਗਿੰਦਰ ਸਿੰਘ ਮਾਨ ਨੇ ਕਿਹਾ ਕਿ ਬੜੇ ਹੀ ਦੁੱਖ ਦੀ ਗੱਲ ਹੈ ਕਿ ਬੀਤੇ ਦਿਨੀ ਹੋਈ ਭਾਰੀ ਬਾਰਿਸ਼ ਨਾਲ ਬਿਜਲੀ ਘਰ ਵਿੱਚ ਜਮਾਂ ਹੋਇਆ ਗੰਦਾਂ ਪਾਣੀ ਪ੍ਰਸ਼ਾਸਨ ਨੇ ਪਾਈਪਾਂ ਰਾਹੀ ਬਿਜਲੀ ਘਰ ਦੀ ਦੂਸਰੀ ਸਾਈਡ ਪੁਆ ਦਿੱਤਾ ਜਿਸ ਨਾਲ ਸਾਰਾ ਪਾਣੀ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਦਾਖਲ ਹੋ ਗਿਆ ਜਦ ਕਿ ਪ੍ਰਸ਼ਾਸਨ ਵੱਲੋਂ ਕਾਲਜ ਦੀ ਕੰਧ ਪਾੜ ਕੇ ਦੂਸਰੀ ਪਾਸੇ ਪਾਣੀ ਸੁੱਟਣ ਦੀ ਜੋ ਕੋਸ਼ਿਸ਼ ਕੀਤੀ ਗਈ ਹੈ ਉਹ ਕਾਫੀ ਨਿੰਦਨਯੋਗ ਹੈ। ਉਨਾਂ ਕਿਹਾ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।ਧਰਨੇ ਦੀ ਸੂਚਨਾ ਮਿਲਦੇ ਸਾਰ ਹੀ ਐੱਸ.ਡੀ.ਐੱਮ ਫਗਵਾੜਾ, ਐੱਸ.ਪੀ ਫਗਵਾੜਾ, ਡੀ.ਐੱਸ.ਪੀ ਫਗਵਾੜਾ ਮੌਕੇ ‘ਤੇ ਪਹੁੰਚੇ ਜਿਨਾਂ ਨੂੰ ਧਰਨਾਂ ਕਾਰੀਆਂ ਨੇ ਲਿਖਤੀ ਸ਼ਿਕਾਇਤ ਦੇ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਾਰਵਾਈ ਕਰਨ ਦਾ ਆਸ਼ਵਾਸ਼ਨ ਦੇਣ ਤੋਂ ਬਾਅਦ ਹੀ ਧਰਨਾ ਸਮਾਪਤ ਕੀਤਾ ਗਿਆ।