ਚੰਡੀਗੜ੍ਹ, 30 ਅਪ੍ਰੈਲ – ਕੋਰੋਨਾ ਦੇ ਵੱਧ ਰਹੇ ਮਾਮਲਿਆ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਨਵੀਂਆਂ ਹਿਦਾਇਤਾਂ ਜਾਰੀ ਕੀਤੀਆਂ ਹਨ। ਇਨ੍ਹਾਂ ਹਿਦਾਇਤਾਂ ਵਿਚ ਸਾਰੀਆਂ ਦੁਕਾਨਾਂ ਤੇ ਸ਼ਾਪਿੰਗ ਮਾਲਸ ਸ਼ਾਮ 5 ਵਜੇ ਬੰਦ ਹੋਣਗੇ ਜਦਕਿ ਰੋਜ਼ਾਨਾ ਨਾਈਟ ਕਰਫਿਊ ਜੋ ਕਿ ਰਾਤ 8 ਵਜੇ ਤੋਂ ਲੱਗਦਾ ਸੀ ਹੁਣ 8 ਵਜੇ ਦੀ ਜਗ੍ਹਾ ਸ਼ਾਮ 6 ਵਜੇ ਤੋਂ ਲੱਗੇਗਾ। ਇਸ ਤੋਂ ਇਲਾਵਾ ਵੀਕੈਂਡ ਕਰਫਿਊ ਸ਼ਨੀਵਾਰ ਸਵੇਰੇ 5 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਲੱਗੇਗਾ।ਵੀਕੈਂਡ ਕਰਫਿਊ ਦੌਰਾਨ ਦਵਾਈਆ ਦੀਆ ਦੁਕਾਨਾਂ, ਜ਼ਰੂਰੀ ਵਸਤੂਆਂ ਜਿਵੇਂ ਕਿ ਦੁੱਧ, ਡੇਅਰ ਉਤਪਾਦ, ਫਲਾਂ ਅਤੇ ਸਬਜ਼ੀਆਂ ਦੀਆ ਦੁਕਾਨਾਂ ਨੂੰ ਛੋਟ ਦਿੱਤੀ ਜਾਵੇਗੀ ਜਦਕਿ ਪਿੰਡਾਂ ਤੇ ਸ਼ਹਿਰਾਂ ‘ਚ ਉਸਾਰੀ ਕਾਰਜ ਜਾਰੀ ਰਹਿਣਗੇ।ਇਸ ਤੋਂ ਇਲਾਵਾ ਕਣਕ ਦੀ ਖਰੀਦ, ਬਾਗਬਾਨੀ, ਪਸ਼ੂ ਪਾਲਣ ਤੇ ਵੈਟਨਰੀ ਦਾ ਕੰਮ ਅਤੇ ਟੀਕਾਕਰਨ ਕੈਂਪ ਜਾਰੀ ਰਹਿਣਗੇ।