ਭਾਰਤ-ਆਸਟ੍ਰੇਲੀਆ ਤੀਸਰਾ ਵਨਡੇ – ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ 2 ਵਿਕਟਾਂ ਨਾਲ ਜਿੱਤ

ਸਿਡਨੀ, 26 ਸਤੰਬਰ – ਭਾਰਤ ਅਤੇ ਆਸਟ੍ਰੇਲੀਆ ਮਹਿਲਾ ਕ੍ਰਿਕੇਟ ਟੀਮਾਂ ਵਿਚਕਾਰ ਤਿੰਨ ਵਨਡੇ ਮੈਚਾਂ ਦੀ ਲੜੀ ਦੇ ਤੀਸਰੇ ਮੈਚ ਵਿਚ ਭਾਰਤ ਨੇ ਆਸਟ੍ਰੇਲੀਆ ਨੂੰ 2 ਵਿਕਟਾਂ ਨਾਲ ਹਰਾ ਦਿੱਤਾ। ਆਸਟ੍ਰੇਲੀਆ ਦੀ ਟੀਮ ਨੇ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਨਿਰਧਾਰਿਤ 50 ਓਵਰਾਂ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 264 ਦੌੜਾਂ ਬਣਾਈਆਂ।ਭਾਰਤ ਵੱਲੋਂ ਝੂਲਨ ਗੌਸਵਾਮੀ ਅਤੇ ਪੂਜਾ ਵਸਤ੍ਰਾਕਰ ਨੇ 3-3 ਵਿਕਟਾਂ ਹਾਸਿਲ ਕੀਤੀਆਂ। 265 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਨਿਰਧਾਰਿਤ ਟੀਚਾ 8 ਵਿਕਟਾਂ ਦੇ ਨੁਕਸਾਨ ‘ਤੇ 2 ਗੇਂਦਾ ਬਾਕੀ ਰਹਿੰਦੇ ਹਾਸਿਲ ਕਰ ਲਿਆ।ਭਾਰਤ ਵੱਲੋਂ ਯਸਤਿਕਾ ਭਾਟੀਆ ਨੇ 64 ਅਤੇ ਸ਼ੇਫਾਲੀ ਵਰਮਾ ਨੇ 56 ਦੌੜਾਂ ਬਣਾਈਆਂ।3 ਮੈਚਾਂ ਦੀ ਲੜੀ ਆਸਟ੍ਰੇਲੀਆ ਦੀ ਟੀਮ ਨੇ 2-1 ਨਾਲ ਆਪਣੇ ਨਾਂਅ ਕੀਤੀ ਹੈ।

Leave a Reply

Your email address will not be published. Required fields are marked *