ਅਹਿਮਦਾਬਾਦ, 1 ਮਈ – ਗੁਜਰਾਤ ਦੇ ਭਰੂਚ ਵਿਖੇ ਵੈੱਲਫੇਅਰ ਹਸਪਤਾਲ ‘ਚ ਅੱਜ ਸਵੇਰੇ ਕੋਵਿਡ ਵਾਰਡ ਨੂੰ ਭਿਆਨਕ ਅੱਗ ਲੱਗ ਗਈ, ਜਿਸ ਕਾਰਨ 18 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ‘ਤੇ ਦੁੱਖ ਜਤਾਉਂਦਿਆ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਨੂੰ 4-4 ਲੱਖ ਰੁਪਏ ਮੁਆਵਜੇ ਦੇਣ ਦਾ ਐਲਾਨ ਕੀਤਾ ਹੈ।