ਚੰਡੀਗੜ੍ਹ, 28 ਸਤੰਬਰ – ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ‘ਚ ਵਿਭਾਗਾਂ ਦੀ ਵੰਡ ਹੋ ਗਈ ਹੈ। ਇਸ ਦੇ ਤਹਿਤ ਵਿਜੀਲੈਂਸ ਤੇ ਐਕਸਾਈਜ਼ ਵਿਭਾਗ ਮੁੱਖ ਮੰਤਰੀ ਚਰਨਜੀਤ ਚੰਨੀ ਕੋਲ ਹੋਵੇਗਾ ਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕੋਲ ਗ੍ਰਹਿ ਮੰਤਰਾਲਾ ਤੇ ਜ਼ੇਲ ਵਿਭਾਗ ਹੋਵੇਗਾ ਜਦਕਿ ਉਪ ਮੁੱਖ ਮੰਤਰੀ ਓ.ਪੀ ਸੋਨੀ ਕੋਲ ਸਿਹਤ ਮੰਤਰਾਲਾ ਹੋਵੇਗਾ।ਇਸੇ ਤਰਾਂ ਮਨਪ੍ਰੀਤ ਬਾਦਲ ਕੋਲ ਖਜ਼ਾਨਾ ਮੰਤਰਾਲਾ, ਪਰਗਟ ਸਿੰਘ ਕੋਲ ਖੇਡ, ਸਕੂਲ ਤੇ ਉੱਚ ਸਿੱਖਿਆ ਮੰਤਰਾਲਾ, ਡਾ. ਰਾਜ ਕੁਮਾਰ ਵੇਰਕਾ ਕੋਲ ਸਮਾਜਿਕ ਨਿਆਂ ਤੇ ਅਨੁਸੂਚਿਤ ਮੰਤਰਾਲਾ, ਕਾਕਾ ਰਣਦੀਪ ਕੋਲ ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ ਮੰਤਰਾਲਾ, ਸੰਗਤ ਸਿੰਘ ਗਿਲਜੀਆ ਕੋਲ ਜੰਗਲਾਤ ਮੰਤਰਾਲਾ, ਅਮਰਿੰਦਰ ਸਿੰਘ ਰਾਜਾ ਵੜਿੰਗ ਕੋਲ ਟਰਾਂਸਪੋਰਟ ਮੰਤਰਾਲਾ, ਬ੍ਰਹਮ ਮਹਿੰਦਰਾ ਕੋਲ ਸੰਸਦੀ ਕਾਰਜ ਤੇ ਸਥਾਨਕ ਸਰਕਾਰਾਂ ਵਿਭਾਗ, ਗੁਰਕੀਰਤ ਕੋਟਲੀ ਕੋਲ ਵਣਜ ਤੇ ਉਦਯੋਗ ਮੰਤਰਾਲਾ, ਵਿਜੇ ਇੰਦਰ ਸਿੰਗਲਾ ਕੋਲ ਪਬਲਿਕ ਵਰਕਸ-ਪ੍ਰਸ਼ਾਸਨਿਕ ਸੁਧਾਰ, ਫੂਡ ਤੇ ਉਪਭੋਗਤਾ ਮੰਤਰਾਲਾ, ਤ੍ਰਿਪਤ ਰਜਿੰਦਰ ਬਾਜਵਾ ਕੋਲ ਪੇਂਡੂ ਵਿਕਾਸ-ਪੰਚਾਇਤ ਰਾਜ, ਪਸ਼ੂ ਪਾਲ ਤੇ ਡੇਅਰੀ ਵਿਕਾਸ ਮੰਤਰਾਲਾ, ਭਾਰਤ ਭੂਸ਼ਣ ਆਸ਼ੂ ਕੋਲ ਫੂਡ ਤੇ ਉਪਭੋਗਤਾ ਮੰਤਰਾਲਾ, ਸੁਖਬਿੰਦਰ ਸਰਕਾਰੀਆਂ ਕੋਲ ਅਰਬਨ ਡਿਵੈਲਪਮੈਂਟ ਵਾਟਰ ਤੇ ਹਾਊਸਿੰਗ ਮੰਤਰਾਲਾ, ਰਾਣਾ ਗੁਰਜੀਤ ਸਿੰਘ ਕੋਲ ਤਕਨੀਕੀ ਸਿੱਖਿਆ ਤੇ ਰੋਜ਼ਗਾਰ ਮੰਤਰਾਲਾ, ਰਜ਼ੀਆ ਸੁਲਤਾਨਾ ਕੋਲ ਵਾਟਰ ਸਪਲਾਈ ਮਹਿਲਾ ਤੇ ਬਾਲ ਵਿਕਾਸ ਵਿਭਾਗ, ਅਰੁਣਾ ਚੌਧਰੀ ਕੋਲ ਰੈਵਨਿਊ ਤੇ ਡਿਜਾਸਟਰ ਮੰਤਰਾਲਾ ਹੋਵੇਗਾ।