ਚੰਡੀਗੜ੍ਹ, 30 ਸਤੰਬਰ – ਪੰਜਾਬ ਰੋਡਵੇਜ਼ ‘ਚ ਪਦਉੱਨਤ ਕਰਕੇ ਇੰਸਪੈਕਟਰ ਬਣਾਏ ਗਏ ਸਬ ਇੰਸਪੈਕਟਰਾਂ ਦੀ ਤਾਇਨਾਤੀ ‘ਤੇ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ। ਦਫਤਰ ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ, ਚੰਡੀਗੜ੍ਹ ਵੱਲੋਂ ਜਾਰੀ ਪੱਤਰ ਅਨੁਸਾਰ ਪੰਜਾਬ ਰੋਡਵੇਜ਼ ਦੇ ਡਿਪੂਆਂ ਵਿਚ ਕੰਮ ਕਰ ਰਹੇ ਸਬ ਇੰਸਪੈਕਟਰਾਂ ਨੂੰ ਬਤੌਰ ਇੰਸਪੈਕਟਰ ਪਦਉੱਨਤ ਕਰਕੇ ਵੱਖ ਵੱਖ ਡਿਪੂਆਂ ‘ਚ ਤਾਇਨਾਤ ਕੀਤਾ ਗਿਆ ਸੀ। ਇਨ੍ਹਾਂ ਹੁਕਮਾਂ ‘ਤੇ ਹਾਲ ਦੀ ਘੜੀ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਗਈ ਹੈ।