ਚੰਡੀਗੜ੍ਹ, 30 ਸਤੰਬਰ – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਛੱਡਣਗੇ।ਇੱਕ ਟੀ.ਵੀ ਚੈਨਲ ਨੂੰ ਦਿੱਤੀ ਗਈ ਇੰਟਰਵਿਊ ਵਿਚ ਕਾਂਗਰਸ ਛੱਡਣ ਦੇ ਸੰਕੇਤ ਉਨ੍ਹਾਂ ਸਾਫ ਸਾਫ ਦਿੱਤੇ ਹਨ। ਕੈਪਟਨ ਅਮਰਿੰਦਰ ਸਿੰਘ ਮੁਤਾਬਿਕ ਅਜੇ ਤਾਂ ਮੈਂ ਕਾਂਗਰਸ ‘ਚ ਹਾਂ ਪਰ ਹੁਣ ਕਾਂਗਰਸ ‘ਚ ਨਹੀਂ ਰਹਾਂਗਾ ਤੇ ਜਲਦ ਹੀ ਕਾਂਗਰਸ ਛੱਡ ਦੇਵਾਂਗਾ। ਇਸ ਦੇ ਨਾਲ ਉਨ੍ਹਾਂ ਭਾਜਪਾ ‘ਚ ਜਾਣ ਦੀਆਂ ਅਟਕਲਾਂ ਵੀ ਖਾਰਜ ਕੀਤੀਆਂ ਹਨ। ਕੈਪਟਨ ਅਨੁਸਾਰ ਮੈਂ ਭਾਜਪਾ ‘ਚ ਨਹੀਂ ਜਾ ਰਿਹਾ ਹਾਂ।