ਹਰੀਸ਼ ਰਾਵਤ ਦੀਆਂ ਕੈਪਟਨ ਨੂੰ ਖਰੀਆਂ ਖਰੀਆਂ

ਦੇਹਰਾਦੂਨ, 1 ਅਕਤੂਬਰ – ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖਰੀਆਂ ਖਰੀਆਂ ਸੁਣਾਈਆਂ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਅਪਮਾਨਿਤ ਕੀਤਾ ਗਿਆ ਹੈ।2 ਵਾਰ ਮੁੱਖ ਮੰਤਰੀ ਬਣੇ ਕੈਪਟਨ, ਫਿਰ ਉਨ੍ਹਾਂ ਦਾ ਅਪਮਾਨ ਕਿਵੇਂ ਹੋ ਗਿਆ।ਕੈਪਟਨ ਦੇ ਮਾਨ ਸਨਮਾਨ ‘ਚ ਕੋਈ ਕਮੀ ਨਹੀਂ ਰੱਖੀ ਗਈ ਤੇ ਸੀ.ਐਲ.ਪੀ ਮੀਟਿੰਗ ਦੀ ਕੈਪਟਨ ਨੂੰ ਸੂਚਨਾ ਦਿੱਤੀ ਗਈ ਸੀ। ਕੈਪਟਨ ਨੇ ਨਸ਼ਾ, ਬੇਅਦਬੀ ਅਤੇ ਮਾਈਨਿੰਗ ਕੇਸ ‘ਚ ਠੋਸ ਕਦਮ ਨਹੀਂ ਚੁੱਕੇ ਜਦਕਿ ਭਾਜਪਾ ਨਾਲ ਨੇੜਤਾ ਕੈਪਟਨ ਦੀ ਸਾਖ ਉੱਪਰ ਸਵਾਲ ਖੜੇ ਕਰ ਰਹੀ ਹੈ।ਇਹ ਕੈਪਟਨ ਦੇ ਸੈਕੂਲਰ ਹੋਣ ਦੀ ਪ੍ਰੀਖਿਆ ਹੈ ਤੇ ਕੈਪਟਨ ਦਾ ਕੱਦ ਭਾਜਪਾ ਦਾ ਮੁਖੌਟਾ ਬਣਨ ਦਾ ਨਹੀਂ।ਪਿਛਲੇ 2 ਦਿਨਾਂ ਤੋਂ ਕਿਸੇ ਦਬਾਅ ‘ਚ ਕੈਪਟਨ ਬਿਆਨ ਦੇ ਰਹੇ ਹਨ।ਹਰੀਸ਼ ਰਾਵਤ ਨੇ ਕਿਹਾ ਕਿ ਕੈਪਟਨ ਨੂੰ ਹਟਾਉਣ ਦਾ ਫੈਸਲਾ ਲੋਕ ਹਿਤ ਤੇ ਪੰਜਾਬ ‘ਚ ਕਾਂਗਰਸ ਦੀ ਸੰਭਾਵਨਾ ਵਧਾਉਣ ਲਈ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਿੱਧੂ ਦੀਆਂ ਭਾਵਨਾਵਾਂ ਨਾਲ ਪਾਰਟੀ ਕੋਈ ਸਮਝੌਤਾ ਨਹੀਂ ਕਰੇਗੀ, ਸਿੱਧੂ ਤੇ ਮੁੱਖ ਮੰਤਰੀ ਦਾ ਸਮਾਧਾਨ ਪੰਜਾਬ ਪੱਧਰ ‘ਤੇ ਹੋਵੇਗਾ। ਹਰੀਸ਼ ਰਾਵਤ ਅਨੁਸਾਰ ਚਰਨਜੀਤ ਚੰਨੀ ਦੀ ਸਰਕਾਰ ਨੂੰ ਬਹੁਮਤ ਦਾ ਖਤਰਾ ਨਹੀਂ ਹੈ ਤੇ ਚੰਨੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ 1-2 ਦਿਨਾਂ ‘ਚ 300 ਯੂਨਿਟ ਬਿਜਲੀ ਫਰੀ ਕਰਨ ਦੀ ਖੁਸ਼ਖਬਰੀ ਦਿੱਤੀ ਜਾਵੇਗੀ ਜਦਕਿ ਨਸ਼ਾ ਅਤੇ ਬੇਅਦਬੀ ਮਾਮਲੇ ਨੂੰ ਲੈ ਕੇ 15-20 ਦਿਨਾਂ ਅੰਦਰ ਠੋਸ ਕਦਮ ਉਠਾਏ ਜਾਣਗੇ।

Leave a Reply

Your email address will not be published. Required fields are marked *