ਚੰਡੀਗੜ੍ਹ, 2 ਅਕਤੂਬਰ – ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖਰੀਦ 11 ਅਕਤੂਬਰ ਨੂੰ ਕਰਨ ਦੇ ਫੈਸਲੇ ਦਾ ਕਿਸਾਨਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਸੀ ਤੇ ਕਿਸਾਨਾਂ ਵੱਲੋਂ ਥਾਂ ਥਾਂ ‘ਤੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਸਨ। ਕਿਸਾਨਾਂ ਦੇ ਰੋਸ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਆਪਣਾ ਫੈਸਲਾ ਬਦਲ ਦਿੱਤਾ ਹੈ। ਹੁਣ ਪੰਜਾਬ ਅਤੇ ਹਰਿਆਣਾ ਵਿਚ ਝੋਨੇ ਦੀ ਖਰੀਦ ਕੱਲ੍ਹ ਤੋਂ ਸ਼ੁਰੂ ਹੋਵੇਗੀ।ਇਹ ਐਲਾਨ ਕੇਂਦਰੀ ਫੂਡ ਸਪਲਾਈ ਰਾਜ ਮੰਤਰੀ ਅਸ਼ਵਨੀ ਚੋਬੇ ਨੇ ਕੀਤਾ।