ਨਵੀਂ ਦਿੱਲੀ, 5 ਅਕਤੂਬਰ – ਸੋਸ਼ਲ ਮੀਡੀਆ ਪਲੇਟਫਾਰਮ WhatsApp, Facebook, Instagram ਦੀਆਂ ਸੇਵਾਵਾਂ ਬੀਤੀ ਰਾਤ ਤਕਰੀਬਨ 6 ਘੰਟੇ ਠੱਪ ਰਹੀਆਂ, ਜਿਸ ਕਾਰਨ users ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। 6 ਘੰਟੇ ਬੰਦ ਰਹਿਣ ਤੋਂ ਬਾਅਦ ਇਨ੍ਹਾਂ ਤਿੰਨਾਂ ਪ੍ਰਮੁੱਖ apps ਨੇ ਸਵੇਰੇ 4 ਵਜੇ ਕੰਮ ਕਰਨਾ ਸ਼ੁਰੂ ਕਰ ਦਿੱਤਾ।ਇਹ ਜਾਣਕਾਰੀFacebook ਅਤੇ ਇਸ ਦੇ ਸਹਿ ਸੰਸਥਾਪਕ ਮਾਰਕ ਜੁਕਰਬਰਗ ਨੇ ਦਿੱਤੀ। ਉਨ੍ਹਾਂ WhatsApp, Facebook, Instagram ਦੀਆਂ ਸੇਵਾਵਾਂ ਕਈ ਘੰਟੇ ਠੱਪ ਰਹਿਣ ਤੇ ਆਪਣੇ users ਤੋਂ ਮਾਫੀ ਮੰਗੀ।