ਨਵੀਂ ਦਿੱਲੀ, 5 ਅਕਤੂਬਰ – ਲਖੀਮਪੁਰ ਖੀਰੀ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ। ਯੂ.ਪੀ ਦੇ ਰਹਿਣ ਵਾਲੇ ਦੋ ਵਕੀਲਾਂ ਐਡਵੋਕੇਟ ਸ਼ਿਵ ਕੁਮਾਰ ਤ੍ਰਿਪਾਠੀ ਅਤੇ ਸੀ.ਐੱਸ ਪਾਂਡਾ ਨੇ CJI NV Ramana ਨੂੰ ਚਿੱਠੀ ਲਿਖ ਇਸ ਘਟਨਾ ਦੀ ਸੁਪਰੀਮ ਕੋਰਟ ਦੀ ਨਿਗਰਾਨੀ ‘ਚ ਸੀ.ਬੀ.ਆਈ ਜਾਂਚ ਦੀ ਅਪੀਲ ਕੀਤੀ ਹੈ। ਚਿੱਠੀ ਵਿਚ ਕਿਹਾ ਗਿਆ ਹੈ ਕਿ ਮੀਡੀਆ ਰਿਪੋਰਟਾਂ ‘ਚ ਵੀ ਕਿਹਾ ਗਿਆ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਪ੍ਰਦਰਸ਼ਨ ਸ਼ਾਂਤੀਪੂਰਵਕ ਸੀ, ਪਰੰਤੂ ਪ੍ਰਦਰਸ਼ਨ ਉੱਪਰ ਇਸ ਤਰਾਂ ਦੀ ਕਾਰਵਾਈ ਕਰਨਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਇਸ ਦੇ ਨਾਲ ਹੀ ਚਿੱਠੀ ‘ਚ ਇਹ ਵੀ ਅਪੀਲ ਕੀਤੀ ਗਈ ਹੈ ਕਿ ਪੂਰੀ ਘਟਨਾ ਦੀ ਐਫ.ਆਈ.ਆਰ ਦਰਜ ਹੋਵੇ ਅਤੇ ਆਰੋਪੀ ਮੰਤਰੀ ਪੁੱਤਰ ਨੂੰ ਵੀ ਸਜ਼ਾ ਮਿਲੇ ਜਦਕਿ ਘਟਨਾ ‘ਚ ਸ਼ਾਮਿਲ ਅਧਿਕਾਰੀਆਂ, ਮੰਤਰੀ ਅਤੇ ਉਸ ਦੇ ਰਿਸ਼ਤੇਦਾਰਾਂ ਖਿਲਾਫ ਵੀ ਕਾਰਵਾਈ ਹੋਵੇ।