ਕੋਲਕਾਤਾ, 5 ਅਕਤੂਬਰ – ਤ੍ਰਿਣਮੂਲ ਕਾਂਗਰਸ ਦੀ ਨੇਤਾ ਸੁਸ਼ਮਿਤਾ ਦੇਵ ਨੇ ਟਵੀਟ ਕਰ ਕਿਹਾ ਕਿ ਲਖੀਮਪੁਰ ਖੀਰੀ ‘ਚ ਕੁਚਲੇ ਗਏ ਨੌਜਵਾਨ ਦੇ ਪਰਿਵਾਰ ਨੂੰ ਮਿਲ ਕੇ ਦਿਲ ਦੁਖੀ ਹੋਇਆ ਹੈ। ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਇਸ ਬੇਰਹਿਮ ਅਨਿਆ ਨੂੰ ਰੋਕਣ ਲਈ ਤ੍ਰਿਣਮੂਲ ਕਾਂਗਰਸ ਕਿਸਾਨਾਂ ਦੇ ਨਾਲ ਖੜੀ ਹੈ। ਉਨ੍ਹਾਂ (ਮਮਤਾ ਬੈਨਰਜੀ) ਨੇ ਸਿੰਗੂਰ ‘ਚ ਲੜਾਈ ਲੜੀ ਤੇ ਉਨ੍ਹਾਂ ਨੇ ਪੂਰੇ ਭਰ ਦੇਸ਼ ਵਿਚ ਕਿਸਾਨਾਂ ਲਈ ਲੜਾਈ ਜਾਰੀ ਰੱਖਣ ਦਾ ਭਰੋਸਾ ਦਿੱਤਾ ਹੈ।