ਆਮ ਆਦਮੀ ਨੂੰ ਹੋਰ ਝਟਕਾ, ਘਰੇਲੂ ਗੈਸ ਸਿਲੰਡਰ ਹੋਇਆ ਮਹਿੰਗਾ

ਨਵੀਂ ਦਿੱਲੀ, 6 ਅਕਤੂਬਰ – ਪੈਟਰੋਲ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਦੌਰਾਨ ਆਮ ਆਦਮੀ ਨੂੰ ਇੱਕ ਹੋਰ ਝਟਕਾ ਲੱਗਾ ਹੈ। ਘਰੇਲੂ ਗੈਸ ਸਿਲੰਡਰ ਅੱਜ 15 ਰੁਪਏ ਮਹਿੰਗਾ ਹੋ ਗਿਆ ਹੈ। ਦਿੱਲੀ ‘ਚ ਤੇਲ ਅਤੇ ਗੈਸ ਏਜੰਸੀਆਂ ਦੇ ਸਿਲੰਡਰ ਦੀ ਕੀਮਤ 899.50 ਰੁਪਏ ਅਤੇ 5 ਕਿੱਲੋ ਦਾ ਗੈਸ ਸਿਲੰਡਰ 502 ਰੁਪਏ ਦਾ ਹੋ ਗਿਆ ਹੈ। ਇਸ ਸਾਲ ਘਰੇਲੂ ਗੈਸ ਸਿਲੰਡਰ ਦੀ ਕੀਮਤ 205 ਰੁਪਏ ਵੱਧ ਚੁੱਕੀ ਹੈ।

Leave a Reply

Your email address will not be published. Required fields are marked *