ਨਵੀਂ ਦਿੱਲੀ, 6 ਅਕਤੂਬਰ – ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਲਖੀਮਪੁਰ ਖੀਰੀ ‘ਚ ਜੋ ਕੁੱਝ ਹੋਇਆ ਉਹ ਬੇਹੱਦ ਦੁੱਖਦਾਈ ਹੈ। ਕਿਸਾਨਾਂ ਤੇ ਪ੍ਰਸ਼ਾਸਨ ਵਿਚਕਾਰ ਸਹਿਮਤੀ ਬਣ ਚੁੱਕੀ ਹੈ, ਪਰ ਸਹਿਮਤੀ ਹੋਣ ਦੇ ਬਾਵਜੂਦ ਰਾਹੁਲ ਗਾਂਧੀ ਘੁੰਮਣ ਲਈ ਲਖੀਮਪੁਰ ਖੀਰੀ ਜਾਣਾ ਚਾਹੁੰਦੇ ਹਨ ਹਨ ਜੋ ਕਿ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।ਰਾਹੁਲ ਗਾਂਧੀ ਨੂੰ ਕਾਂਗਰਸ ਦੀ ਚਿੰਤਾ ਨਹੀਂ ਹੈ।ਲਖੀਮਪੁਰ ‘ਚ ਜੋ ਹੋਇਆ ਉਸ ਦੀ ਜਾਂਚ ਚੱਲ ਰਹੀ ਹੈ।ਜਾਂਚ ਦੌਰਾਨ ਗੁੰਮਰਾਹਕੁੰਨ ਬਿਆਨ ਨਹੀ ਦੇਣੇ ਚਾਹੀਦੇ ਤੇ ਜਾਂਚ ਪੂਰੀ ਹੋਣ ਤੱਕ ਕੋਈ ਬਿਆਨਬਾਜ਼ੀ ਨਾ ਕਰੇ।