Cruise Drugs Party Case ‘ਚ ਆਰੀਅਨ ਖਾਨ ਦੀ ਗ੍ਰਿਫ਼ਤਾਰੀ ਫਰਜ਼ੀ, ਅਗਲਾ ਨਿਸ਼ਾਨਾ ਸ਼ਾਹਰੁੱਖ ਖਾਨ – ਬੋਲੇ ਮਹਾਂਰਾਸ਼ਟਰ ਦੇ ਮੰਤਰੀ ਨਵਾਬ ਮਲਿਕ

ਮੁੰਬਈ, 6 ਅਕਤੂਬਰ – Cruise Drugs Party ਮਾਮਲੇ ‘ਚ ਸ਼ਾਹਰੁੱਖ ਖਾਨ ਦੇ ਬੇਟੇ ਆਰੀਅਨ ਖਾਨ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਮਹਾਂਰਾਸ਼ਟਰ ਦੇ ਮੰਤਰੀ ਅਤੇ ਐਨ.ਸੀ.ਪੀ ਦੇ ਸੀਨੀਅਰ ਆਗੂ ਨਵਾਬ ਮਲਿਕ ਨੇ ਭਾਜਪਾ ਉੱਪਰ ਨਿਸ਼ਾਨਾ ਸਾਧਿਆ ਹੈ। ਨਵਾਬ ਮਲਿਕ ਦਾ ਕਹਿਣਾ ਹੈ ਕਿ ਸ਼ਾਹਰੁੱਖ ਖਾਨ ਦੇ ਬੇਟੇ ਆਰੀਅਨ ਖਾਨ ਦੀ ਗ੍ਰਿਫ਼ਤਾਰੀ ਫਰਜ਼ੀ ਹੈ। ਪਿਛਲੇ ਇੱਕ ਮਹੀਨੇ ਤੋਂ ਕ੍ਰਾਇਮ ਰਿਪੋਰਟਰਾਂ ਨੂੰ ਸੂਚਨਾ ਪ੍ਰਸਾਰਿਤ ਕੀਤੀ ਜਾ ਰਹੀ ਸੀ ਕਿ ਅਗਲਾ ਨਿਸ਼ਾਨਾ ਸ਼ਾਹਰੁੱਖ ਖਾਨ ਹੈ।ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆ ਉਨ੍ਹਾਂ ਕਿਹਾ ਕਿ ਆਰੀਅਨ ਖਾਨ ਅਤੇ ਅਰਬਾਜ਼ ਮਰਚੈਂਟ ਨੂੰ 2 ਪ੍ਰਾਈਵੇਟ ਲੋਕ NCB ਦਫਤਰ ਲੈ ਕੇ ਆਏ ਸਨ ਜਿਨ੍ਹਾਂ ‘ਚੋਂ ਇੱਕ ਭਾਜਪਾ ਵਰਕਰ ਸੀ।

Leave a Reply

Your email address will not be published. Required fields are marked *