ਨਵੀਂ ਦਿੱਲੀ, 7 ਅਕਤੂਬਰ – ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਵਰੁਣ ਗਾਂਧੀ ਤੇ ਉਨ੍ਹਾਂ ਦੀ ਮਾਂ ਮੇਨਕਾ ਗਾਂਧੀ ਨੂੰ ਭਾਜਪਾ ਦੀ ਰਾਸ਼ਟਰੀ ਕਾਰਜਕਾਰਣੀ ਤੋਂ ਹਟਾ ਦਿੱਤਾ ਗਿਆ ਹੈ। ਵਰੁਣ ਗਾਂਧੀ ਵੱਲੋਂ ਲਖੀਮਪੁਰ ਖੀਰੀ ਘਟਨਾ ਨੂੰ ਲੈ ਕੇ ਕੀਤੇ ਟਵੀਟਾਂ ਦੇ ਚੱਲਦਿਆ ਭਾਜਪਾ ਵੱਲੋਂ ਇਹ ਕਦਮ ਉਠਾਇਆ ਗਿਆ ਜਾਪਦਾ ਹੈ। ਦੱਸ ਦਈਏ ਕਿ ਲਖੀਮਪੁਰ ਘਟਨਾ ਨੂੰ ਲੈ ਕੇ ਵਰੁਣ ਗਾਂਧੀ ਨੇ ਲਗਾਤਾਰ ਟਵੀਟ ਕੀਤੇ ਸਨ ਤੇ ਕਿਸਾਨਾਂ ਨੂੰ ਨਿਸ਼ਾਨਾ ਬਣਾਏ ਜਾਣ ‘ਤੇ ਨਾਰਾਜ਼ਗੀ ਜਤਾਈ ਸੀ। ਹਾਲਾਂਕਿ ਪਾਰਟੀ ਸੂਤਰਾ ਦਾ ਕਹਿਣਾ ਹੈ ਕਿ ਇਹ ਰੂਟੀਨ ਬਦਲਾਅ ਹੈ।