ਨਵੀਂ ਦਿੱਲੀ, 7 ਅਕਤੂਬਰ – ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿਚ ਅੱਜ ਮੋਹਾਲੀ ਤੋਂ ਲਖੀਮਪੁਰ ਖੀਰੀ ਲਈ ਰਵਾਨਾ ਹੋਇਆ ਪੰਜਾਬ ਕਾਂਗਰਸ ਦਾ ਕਾਫਿਲਾ ਯੂ.ਪੀ ‘ਚ ਵੜਨ ਲੱਗੇ ਹਰਿਆਣਾ-ਯੂ.ਪੀ ਸਰਹੱਦ ‘ਤੇ ਯੂ.ਪੀ ਪੁਲਿਸ ਵੱਲੋਂ ਰੋਕ ਲਿਆ ਗਿਆ। ਪੁਲਿਸ ਵੱਲੋਂ ਸਿਰਫ 5 ਲੋਕਾਂ ਨੂੰ ਹੀ ਅੱਗੇ ਜਾਣ ਲਈ ਕਿਹਾ ਗਿਆ, ਪਰੰਤੂ ਸਿੱਧੂ ਕਾਫਲੇ ਸਮੇਤ ਅੱਗੇ ਜਾਣ ‘ਤੇ ਅੜੇ ਰਹੇ। ਇਸ ਤੋਂ ਬਾਅਦ ਕਾਂਗਰਸ ਦੇ ਮੰਤਰੀ ਅਤੇ ਵਿਧਾਇਕ ਹਰਿਆਣਾ-ਯੂ.ਪੀ ਸਰਹੱਦ ‘ਤੇ ਚੌਂਕੀ ਸ਼ਾਹਜਹਾਂਪੁਰ ਅੱਗੇ ਧਰਨੇ ‘ਤੇ ਬੈਠ ਗਏ। ਨਵਜੋਤ ਸਿੱਧੂ ਨੇ ਕਿਹਾ ਕਿ ਪ੍ਰਦਰਸ਼ਨ ਕਰਨਾ ਸਾਡਾ ਮੌਲਿਕ ਅਧਿਕਾਰ ਹੈ।ਇਸ ਦੌਰਾਨ ਪੁਲਿਸ ਨੇ ਪੰਜਾਬ ਦੇ ਕਈ ਮੰਤਰੀਆਂ ਤੇ ਕਾਂਗਰਸੀ ਵਿਧਾਇਕਾਂ ਨੂੰ ਹਿਰਾਸਤ ਵਿਚ ਲੈ ਲਿਆ।