ਲਖਨਊ, 9 ਅਕਤੂਬਰ – ਨਵਜੋਤ ਸਿੰਘ ਸਿੱਧੂ ਨੇ ਆਪਣੀ ਭੁੱਖ ਹੜਤਾਲ ਖਤਮ ਕਰਨ ਤੋਂ ਬਾਅਦ ਟਵੀਟ ਕਰਦਿਆ ਕਿਹਾ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਦੇ ਜਾਂਚ ਵਿਚ ਸ਼ਾਮਿਲ ਹੋਣ ਤੋਂ ਬਾਅਦ ਮੈਂ ਮਰਹੂਮ ਪੱਤਰਕਾਰ ਰਮਨ ਕਸ਼ਯਪ ਦੇ ਪਰਿਵਾਰ ਨਾਲ ਆਪਣੀ ਭੁੱਖ ਹੜਤਾਲ ਖਤਮ ਕੀਤੀ ਹੈ। ਸਰਵਸ਼ਕਤੀਮਾਨ ਨੇ ਉਚਿਤ ਕਾਰਨ ਲਈ ਲੜਨ ਵਾਸਤੇ ਮੈਨੂੰ ਸ਼ਕਤੀ ਦਿੱਤੀ ਹੈ। ਸੱਚ ਦਾ ਮਾਰਗ ਹਮੇਸ਼ਾ ਜਿੱਤ ਪ੍ਰਾਪਤ ਕਰੇਗਾ।