ਪ੍ਰਸ਼ਾਂਤ ਕਿਸ਼ੋਰ ਦਾ ਵੱਡਾ ਐਲਾਨ

ਨਵੀਂ ਦਿੱਲੀ, 2 ਮਈ – ਪੱਛਮੀ ਬੰਗਾਲ ‘ਚ ਮੁੜ ਤੋਂ ਤ੍ਰਿਣਮੂਲ ਸਰਕਾਰ ਬਣਨ ਜਾ ਰਹੀ ਹੈ।ਤ੍ਰਿਣਮੂਲ ਕਾਂਗਰਸ ਲਈ ਚੋਣ ਪ੍ਰਚਾਰ ਤੋਂ ਲੈ ਕੇ ਰਣਨੀਤੀ ਬਣਾਉਣ ਤੱਕ ਅਹਿਮ ਭੂਮਿਕਾ ਨਿਭਾਉਣ ਵਾਲੇ ਪ੍ਰਸ਼ਾਂਤ ਕਿਸ਼ੋਰ ਹੁਣ ਕਿਸੇ ਲਈ ਚੋਣ ਰਣਨੀਤੀ ਨਹੀਂ ਬਣਾਉਣਗੇ। ਇਸ ਦਾ ਐਲਾਨ ਉਨ੍ਹਾਂ ਖੁਦ ਕੀਤਾ ਹੈ। ਜ਼ਿਕਰਯੋਗ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਸਲਾਹਕਾਰ ਨਿਯੁਕਤ ਕੀਤਾ ਸੀ ਅਤੇ 2017 ਦੀਆ ਪੰਜਾਬ ਚੋਣਾਂ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਵਿੱਚ ਵੀ ਉਣਾ ਦਾ ਬਹੁਤ ਵੱਡਾ ਯੋਗਦਾਨ ਸੀ।

Leave a Reply

Your email address will not be published. Required fields are marked *