ਮੁੰਬਈ, 11 ਅਕਤੂਬਰ – ਮਹਾਂਰਾਸ਼ਟਰ ‘ਚ ਸੱਤਾਧਾਰੀ ਮਹਾਂਰਾਸ਼ਟਰ ਵਿਕਾਸ ਗੱਠਜੋੜ ਵੱਲੋਂ ਲਖੀਮਪੁਰ ਖੀਰੀ ਘਟਨਾ ‘ਚ ਮਾਰੇ ਗਏ ਕਿਸਾਨਾਂ ਨੂੰ ਲੈ ਕੇ ਦਿੱਤੇ ਗਏ ਬੰਦ ਦੇ ਸੱਦੇ ‘ਤੇ ਮੁੰਬਈ, ਪੁਣੇ ਅਤੇ ਹੋਰ ਥਾਵਾਂ ‘ਤੇ ਜ਼ਿਆਦਾਤਰ ਦੁਕਾਨਾਂ ਅਤੇ ਬੱਸਾਂ ਬੰਦ ਹਨ।ਹਾਲਾਂਕਿ ਸੜਕਾਂ ਉੱਪਰ ਟੈਕਸੀਆਂ ਅਤੇ ਨਿੱਜੀ ਗੱਡੀਆਂ ਪਹਿਲਾਂ ਦੀ ਤਰਾਂ ਚੱਲ ਰਹੀਆਂ ਹਨ। ਰੇਲ ਰੋਕਣ ਦੀ ਸੰਭਾਵਨਾ ਦੇ ਮੱਦੇਨਜ਼ਰ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਓਧਰ ਭਾਜਪਾ ਨੇ ਮਹਾਂਰਾਸ਼ਟਰ ਸਰਕਾਰ ਦੇ ਬੰਦ ਦੇ ਸੱਦੇ ਦਾ ਵਿਰੋਧ ਕੀਤਾ ਹੈ। ਭਾਜਪਾ ਆਗੂ ਨਿਤੀਸ਼ ਰਾਣੇ ਦਾ ਕਹਿਣਾ ਹੈ ਕਿ ਜੇਕਰ ਕਿਸੇ ਵੱਲੋਂ ਦੁਕਾਨਾਂ ਬੰਦ ਕਰਵਾਉਣ ਦੀ ਕੋਸ਼ਿਸ਼ ਹੋਈ ਤਾਂ ਉਸ ਨੂੰ ਭਾਜਪਾ ਵਰਕਰਾਂ ਦਾ ਸਾਹਮਣਾ ਕਰਨਾ ਪਵੇਗਾ। ਪੁਲਿਸ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਕਾਨੂੰਨ ਵਿਵਸਥਾ ਨੂੰ ਕੋਈ ਵੀ ਆਪਣੇ ਹੱਥ ‘ਚ ਨਾ ਲਵੇ।