ਫਿਰੋਜ਼ਪੁਰ, 3 ਮਈ – ਬੀ.ਐੱਸ.ਐਫ ਦੇ ਜਵਾਨਾਂ ਨੇ 2 ਮਈ ਤੇ 3 ਮਈ ਦੀ ਦਰਮਿਆਨੀ ਰਾਤ ਫਿਰੋਜ਼ਪੁਰ ਦੀ ਭਾਰਤ-ਪਾਕਿ ਸਰਹੱਦ ਨੇੜੇ ਭਾਰਤੀ ਖੇਤਰ ‘ਚ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਢੇਰ ਕਰ ਦਿੱਤਾ।ਬੀ.ਐੱਸ.ਐਫ ਦੇ ਅਧਿਕਾਰੀ ਨੇ ਦੱਸਿਆ ਕਿ ਬੀ.ਐੱਸ.ਐਫ ਦੇ ਜਵਾਨਾਂ ਨੇ ਕੰਢਿਆਲੀ ਤਾਰ ਨੇੜੇ ਸ਼ੱਕੀ ਹਰਕਤ ਦੇਖੀ ਜਿਸ ਤੋਂ ਬਾਅਦ ਉਨ੍ਹਾਂ ਨੇ ਕਾਰਵਾਈ ਕਰਦੇ ਹੋਏ ਕੰਢਿਆਲੀ ਤਾਰ ਨੇੜੇ ਭਾਰਤੀ ਖੇਤਰ ‘ਚ ਵੜੇ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਢੇਰ ਕਰ ਦਿੱਤਾ।