ਨਵੀਂ ਦਿੱਲੀ, 13 ਅਕਤੂਬਰ – ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ, ਪੱਛਮੀ ਬੰਗਾਲ ਅਤੇ ਅਸਮ ‘ਚ ਬੀ.ਐੱਸ.ਐਫ ਦਾ ਖੇਤਰ ਅਧਿਕਾਰ ਵਧਾ ਦਿੱਤਾ ਹੈ।ਦਰਅਸਲ ਅੱਤਵਾਦ ਅਤੇ ਸਰਹੱਦ ਪਾਰ ਤੋਂ ਅਪਰਾਧ ਰੋਕਣ ਲਈ ਬੀ.ਐੱਸ.ਐਫ ਨੂੰ ਗ੍ਰਿਫ਼ਤਾਰੀ, ਪੁੱਛਗਿਛ ਅਤੇ ਛਾਪੇਾਮਰੀ ਕਰਨ ਦਾ ਵਿਸ਼ੇਸ਼ ਅਧਿਕਾਰੀ ਦਿੱਤਾ ਗਿਆ ਹੈ। ਇਨ੍ਹਾਂ 3 ਰਾਜਾਂ ‘ਚ ਸਰਹੱਦ ਤੋਂ 50 ਕਿੱਲੋਮੀਟਰ ਦੇ ਦਾਇਰੇ ਅੰਦਰ ਬੀ.ਐੱਸ.ਐਫ ਵੱਲੋਂ ਪੁਲਿਸ ਵਾਂਗ ਕਾਰਵਾਈ ਕੀਤੀ ਜਾ ਸਕਦੀ ਹੈ।ਜ਼ਿਕਰਯੋਗ ਹੈ ਕਿ ਪਹਿਲਾਂ ਬੀ.ਐੱਸ.ਐਫ ਦਾ ਅਧਿਕਾਰ 15 ਕਿੱਲੋ ਮੀਟਰ ਤੱਕ ਸੀਮਤ ਸੀ ਜੋ ਕਿ ਹੁਣ ਵਧਾ ਕੇ 50 ਕਿੱਲੋਮੀਟਰ ਕਰ ਦਿੱਤਾ ਗਿਆ ਹੈ।