ਫਗਵਾੜਾ, 14 ਅਕਤੂਬਰ (ਰਮਨਦੀਪ) – ਫਗਵਾੜਾ ਵਿਖੇ ਹਿੰਦੂ ਸੰਗਠਨਾਂ ਦਾ ਇੱਕ ਵਫਦ ਐੱਸ.ਪੀ ਫਗਵਾੜਾ ਨੂੰ ਮਿਲਿਆ।ਸਮੂਹ ਹਿੰਦੂ ਸੰਗਠਨਾਂ ਦੇ ਨੁਮਾਇਂਦਿਆਂ ਨੇ ਕਿਹਾ ਕਿ ਫੇਸਬੁੱਕ ‘ਤੇ ਕਿਸੇ ਸ਼ਰਾਰਤੀ ਅਨਸਰ ਵੱਲੋ ਮਾਂ ਦੁਰਗਾ ਦੀ ਗਲਤ ਤਸਵੀਰ ਪੋਸਟ ਕਰਕੇ ਵਾਇਰਲ ਕਰਨ ਅਤੇ ਗਲਤ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਗਿਆ ਹੈ। ਜਿਸ ਨਾਲ ਸਮੂਹ ਹਿੰਦੂ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।ਉਨ੍ਹਾਂ ਇੱਕ ਮੰਗ ਪੱਤਰ ਐੱਸ.ਪੀ ਫਗਵਾੜਾ ਸਰਬਜੀਤ ਸਿੰਘ ਬਾਹੀਆਂ ਨੂੰ ਦਿੰਦਿਆ ਮੰਗ ਕੀਤੀ ਕਿ ਇਹੋ ਜਿਹੇ ਸ਼ਰਾਰਤੀ ਅਨਸਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਮੁੜ ਤੋਂ ਕੋਈ ਵੀ ਵਿਅਕਤੀ ਅਜਿਹੀ ਹਰਕਤ ਨਾ ਕਰ ਸਕੇ।ਐੱਸ.ਪੀ ਫਗਵਾੜਾ ਸਰਬਜੀਤ ਸਿੰਘ ਬਾਹੀਆ ਨੇ ਵਫਦ ਨੂੰ ਵਿਸ਼ਵਾਸ਼ ਦਿਵਾਇਆ ਕਿ ਜਲਦ ਹੀ ਇਹੋ ਜਿਹੇ ਸ਼ਰਾਰਤੀ ਅਨਸਰ ਖਿਲਾਫ ਧਾਰਨਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਅਤੇ ਗਲਤ ਤਸੀਵਰ ਪੋਸਟ ਕਰਨ ਦੇ ਮਾਮਲੇ ਵਿੱਚ ਐੱਫ.ਆਈ.ਆਈ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।