ਮੁੰਬਈ, 16 ਅਕਤੂਬਰ – ਭਾਰਤੀ ਕ੍ਰਿਕੇਟ ਟੀਮ ਦੇ ਮੌਜੂਦਾ ਕੋਚ ਰਵੀ ਸ਼ਾਸਤਰੀ ਟੀ-20 ਵਿਸ਼ਵ ਕੱਪ ਤੋਂ ਬਾਅਦ ਆਪਣਾ ਅਹੁਦਾ ਛੱਡ ਰਹੇ ਹਨ ਤੇ ਰਾਹੁਲ ਦ੍ਰਾਵਿੜ ਟੀਮ ਦੇ ਨਵੇਂ ਕੋਚ ਹੋਣਗੇ। ਮੀਡੀਆ ਰਿਪੋਰਟਾਂ ਅਨੁਸਾਰ ਰਾਹੁਲ ਦ੍ਰਾਵਿੜ ਨੇ ਕੋਚ ਦੀ ਜ਼ਿੰਮੇਵਾਰੀ ਸੰਭਾਲਣ ਨੂੰ ਸਹਿਮਤੀ ਦੇ ਦਿੱਤੀ ਹੈ ਤੇ ਉਹ 2 ਸਾਲ ਭਾਰਤੀ ਟੀਮ ਦੇ ਕੋਚ ਰਹਿਣਗੇ। ਇਸ ਤੋਂ ਇਲਾਵਾ ਪਾਰਸ ਮਹਾਂਬਰੇ ਨੂੰ ਬਾਲਿੰਗ ਕੋਚ ਬਣਾਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਦਕਿ ਵਿਕਰਮ ਰਾਠੌਰ ਬੱਲੇਬਾਜ਼ੀ ਕੋਚ ਬਣੇ ਰਹਿਣਗੇ।