ਉੱਤਰਾਖੰਡ ‘ਚ ਭਾਰੀ ਬਰਸਾਤ ਦੇ ਚੱਲਦਿਆ ਜ਼ਮੀਨ ਖਿਸਕਣ ਕਾਰਨ 8 ਮੌਤਾਂ

ਦੇਹਰਾਦੂਨ, 19 ਅਕਤੂਬਰ – ਉੱਤਰਾਖੰਡ ਵਿਖੇ ਲਗਾਤਾਰ ਹੋ ਰਹੀ ਭਾਰੀ ਬਰਸਾਤ ਦੇ ਚੱਲਦਿਆਂ ਆਮ ਜਨ ਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ। ਭਾਰੀ ਬਰਸਾਤ ਦੇ ਚੱਲਦਿਆ ਮੰਦਾਕਿਨੀ ਨਦੀ ‘ਚ ਪਾਣੀ ਦਾ ਪੱਧਰ ਵੱਧ ਗਿਆ ਹੈ। ਇਸ ਤੋਂ ਇਲਾਵਾ ਵੱਖ ਵੱਖ ਥਾਵਾਂ ‘ਤੇ ਜ਼ਮੀਨ ਖਿਸਕਣ ਕਾਰਣ 8 ਮੌਤਾਂ ਹੋ ਚੁੱਕੀਆਂ ਹਨ।ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਗੱਲਬਾਤ ਕਰ ਉੱਤਰਾਖੰਡ ਦੀ ਸਥਿਤੀ ਬਾਰੇ ਜਾਣਕਾਰੀ ਹਾਸਿਲ ਕੀਤੀ।

Leave a Reply

Your email address will not be published. Required fields are marked *