ਨਵੀਂ ਦਿੱਲੀ, 19 ਅਕਤੂਬਰ – ਆਮ ਆਦਮੀ ਪਾਰਟੀ ਦੀ ਵਿਧਾਇਕਾ ਆਤਿਸ਼ੀ ਦਾ ਕਹਿਣਾ ਹੈ ਕਿ ਅਸੀਂ ਦੇਖ ਰਹੇ ਹਾਂ ਕਿ ਕਸ਼ਮੀਰ ਵਿਚ ਲੋਕਾਂ ਉੱਪਰ ਹਮਲੇ ਹੋ ਰਹੇ ਹਨ। ਮੈਨੂੰ ਯਕੀਨ ਹੈ ਕਿ ਪ੍ਰਧਾਨ ਮੰਤਰੀ ਵੀ ਵਿਸ਼ਵ ਕ੍ਰਿਕੇਟ ਕੱਪ ਵਿਚ ਭਾਰਤ ਅਤੇ ਪਾਕਿਸਤਾਨ ਦਾ ਮੈਚ ਨਾ ਕਰਨ ਦੇ ਰੁਖ ਨਾਲ ਸਹਿਮਤ ਹਨ। ਕਿਉਂਕਿ ਉਹ ਜਦੋਂ ਵਿਰੋਧੀ ਧਿਰ ਵਿਚ ਹੁੰਦੇ ਸਨ ਤਾਂ ਸਵਾਲ ਕਰਦੇ ਸਨ ਕਿ ਜਦੋਂ ਭਾਰਤ ਵਿਚ ਪਾਕਿਸਤਾਨ ਸਪਾਂਸਰਡ ਅੱਤਵਾਦ ਹੋ ਰਿਹਾ ਹੈ ਤਾਂ ਸਾਨੂੰ ਪਾਕਿਸਤਾਨ ਨਾਲ ਕ੍ਰਿਕੇਟ ਕਿਉਂ ਖੇਡਣਾ ਚਾਹੀਦਾ ਹੈ? ਇਸ ਲਈ ਮੈਨੂੰ ਪੂਰਾ ਯਕੀਨ ਹੈ ਕਿ ਨਾ ਸਿਰਫ ‘ਆਪ’ ਬਲਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਦੇ ਨਾਲ ਉਨ੍ਹਾਂ ਦੀ ਪੂਰੀ ਲੀਡਰਸ਼ਿਪ ਵੀ ਇਸ ਗੱਲ ਨਾਲ ਸਹਿਮਤ ਹੋਵੇਗੀ ਕਿ ਜਦ ਤੱਕ ਭਾਰਤ ਵਿਚ ਹਮਲੇ ਅਤੇ ਭਾਰਤੀਆਂ ਉੱਪਰ ਕੇਂਦਰਤ ਹਮਲੇ ਬੰਦ ਨਹੀਂ ਹੁੰਦੇ ਉਦੋਂ ਤੱਕ ਇਸ ਤਰਾਂ ਦੇ ਮੈਚ ਖੇਡਣਾ ਸਹੀ ਨਹੀਂ ਹੋਵੇਗਾ।