ਨਵੀਂ ਦਿੱਲੀ, 20 ਅਕਤੂਬਰ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਮੈਂ ਹੁਕਮ ਜਾਰੀ ਕੀਤੇ ਹਨ ਕਿ ਬਰਸਾਤ ਕਾਰਨ ਜਿਨ੍ਹਾਂ ਕਿਸਾਨਾਂ ਦੀ ਫਸਲ ਬਰਬਾਦ ਹੋ ਗਈ ਹੈ, ਉਨ੍ਹਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਮੁਆਵਜ਼ਾ ਦਿੱਤਾ ਜਾਵੇਗਾ। ਸਾਰੇ ਐੱਸ.ਡੀ.ਐਮ, ਡੀ.ਐਮ ਇਸ ਦਾ ਸਰਵੇਖਣ ਕਰ ਰਹੇ ਹਨ ਤੇ ਮੈਨੂੰ ਉਮੀਦ ਹੈ ਕਿ ਇਹ 2 ਹਫਤਿਆਂ ‘ਚ ਪੂਰਾ ਹੋ ਜਾਵੇਗਾ। ਇਸ ਤੋਂ ਬਾਅਦ ਕਿਸਾਨਾਂ ਨੂੰ ਡੇਢ ਦੋ ਮਹੀਨਿਆਂ ਅੰਦਰ ਬੈਂਕ ਖਾਤਿਆਂ ‘ਚ ਆਪਣਾ ਮੁਆਵਜ਼ਾ ਮਿਲ ਜਾਵੇਗਾ।