ਨਵੀਂ ਦਿੱਲੀ, 21 ਅਕਤੂਬਰ – ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਤੇਜੀ ਨਾਲ ਵੱਧ ਰਹੀਆਂ ਹਨ। ਇਸ ਦੇ ਚੱਲਦਿਆਂ ਭਾਰਤ ‘ਚ ਤੇਲ ਕੰਪਨੀਆਂ ਵੱਲੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਾਈਆਂ ਜਾ ਰਹੀਆਂ ਹਨ। ਲਗਾਤਾਰ ਦੂਸਰੇ ਦਿਨ ਭਾਰਤ ਦਿਨ ਭਾਰਤ ‘ਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧੀਆਂ ਹਨ ।ਦਿੱਲੀ ‘ਚ ਪੈਟਰੋਲ ਅਤੇ ਡੀਜ਼ਲ ਅੱਜ 35-35 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਏ ਹਨ।ਇਸ ਦੇ ਨਾਲ ਹੀ ਦਿੱਲੀ ‘ਚ ਪੈਟਰੋਲ 106.54 ਰੁਪਏ ਅਤੇ ਡੀਜ਼ਲ 95.27 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।ਇਸੇ ਤਰਾਂ ਮੁੰਬਈ ‘ਚ ਪੈਟਰੋਲ 32 ਪੈਸੇ ਮਹਿੰਗਾ ਹੋ ਕੇ 112.44 ਰੁਪਏ ਤੇ ਡੀਜ਼ਲ 37 ਪੈਸੇ ਮਹਿੰਗਾ ਹੋ ਕੇ 103.26 ਰੁਪਏ ਅਤੇ ਚੰਡੀਗੜ੍ਹ ‘ਚ ਪੈਟਰੋਲ 33 ਪੈਸੇ ਮਹਿੰਗਾ ਹੋ ਕੇ 102.54 ਰੁਪਏ ਤੇ ਡੀਜ਼ਲ 35 ਪੈਸੇ ਮਹਿੰਗਾ ਹੋ ਕੇ 94.99 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।