ਨਵੀਂ ਦਿੱਲੀ, 21 ਅਕਤੂਬਰ – ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਦੁਨੀਆ ਦਾ ਸਭ ਤੋਂ ਵੱਡਾ ਵੈਕਸੀਨੇਸ਼ਨ ਅਭਿਆਨ ਸ਼ੁਰੂ ਕਰਨ ਦੇ 9 ਮਹੀਨਿਆ ਬਾਅਦ ਭਾਰਤ ਨੇ ਅੱਜ ਕੋਵਿਡ ਵੈਕਸੀਨੇਸ਼ਨ ਦਾ ਅੰਕੜਾ 100 ਕਰੋੜ ਤੋਂ ਪਾਰ ਕਰ ਲਿਆ ਹੈ। ਵੈਕਸੀਨੇਸ਼ਨ ਦਾ ਅੰਕੜਾ 100 ਕਰੋੜ ਤੋਂ ਪਾਰ ਕਰਨ ‘ਤੇ US Embassy ਨੇ ਭਾਰਤ ਨੂੰ ਮੁਬਾਰਕਬਾਦ ਦਿੱਤੀ ਹੈ। ਓਧਰ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨੇ ਵੀ ਕੋਵਿਡ ਵੈਕਸੀਨੇਸ਼ਨ ਦਾ ਅੰਕੜਾ 100 ਕਰੋੜ ਤੋਂ ਪਾਰ ਕਰਨ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਜੀਵਨ ਰੱਖਿਅਕ ਟੀਕੇ ਵਿਸ਼ਵ ਵਿਆਪੀ ਮਹਾਂਮਾਰੀ ਨੂੰ ਹਰਾਉਣ ਲਈ ਸਾਡੀ ਸਾਰਿਆਂ ਦੀ ਮਦਦ ਕਰ ਰਹੇ ਹਨ।