ਨਵੀਂ ਦਿੱਲੀ, 23 ਅਕਤੂਬਰ – ਭਾਰਤ ‘ਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਜਾਰੀ ਹੈ।ਲਗਾਤਾਰ ਚੌਥੇ ਦਿਨ ਭਾਰਤ ਦਿਨ ਭਾਰਤ ‘ਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ 35-35 ਪੈਸੇ ਪ੍ਰਤੀ ਲੀਟਰ ਵਧੀਆਂ ਹਨ ।ਇਸ ਦੇ ਨਾਲ ਦਿੱਲੀ ‘ਚ ਪੈਟਰੋਲ 107.24 ਰੁਪਏ ਅਤੇ ਡੀਜ਼ਲ 95.97 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।ਮੁੰਬਈ ‘ਚ ਪੈਟਰੋਲ 113.12 ਰੁਪਏ ਤੇ ਡੀਜ਼ਲ 104.00 ਰੁਪਏ ਅਤੇ ਚੇਨਈ ‘ਚ ਪੈਟਰੋਲ 104.22 ਰੁਪਏ ਤੇ ਡੀਜ਼ਲ 100.25 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।