ਸ੍ਰੀਨਗਰ, 24 ਅਕਤੂਬਰ – ਜੰਮੂ ਕਸ਼ਮੀਰ ਵਿਖੇ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਫੌਜ਼ ਦੇ 3 ਜਵਾਨ ਅਤੇ ਇੱਕ ਜੇ.ਸੀ.ਓ ਸ਼ਹੀਦ ਹੋ ਗਏ। ਜੰਮੂ ਕਸ਼ਮੀਰ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਜ਼ੀਆ ਮੁਸਤਫਾ ਨੂੰ ਚੱਲ ਰਹੇ ਆਪ੍ਰੇਸ਼ਨ ਦੌਰਾਨ ਅੱਤਵਾਦੀ ਠਿਕਾਣੇ ਦੀ ਪਹਿਚਾਣ ਲਈ ਭਾਟਾ ਦੁਰਿਅਨ ਲਿਜਾਇਆ ਗਿਆ, ਜਿੱਥੇ ਕਿ ਅੱਤਵਾਦੀਆਂ ਵੱਲੋਂ ਕੀਤੀ ਗੋਲੀਬਾਰੀ ‘ਚ ਫੌਜ਼ ਦੇ 3 ਜਵਾਨ ਅਤੇ ਇੱਕ ਜੇ.ਸੀ.ਓ ਸ਼ਹੀਦ ਹੋ ਗਏ।ਅਧਿਕਾਰੀਆਂ ਮੁਤਾਬਿਕ ਪੁਲਿਸ ਟੀਮ ਜਦੋਂ ਠਿਕਾਣੇ ‘ਤੇ ਪਹੁੰਚੀ ਤਾਂ ਅੱਤਵਾਦੀਆਂ ਨੇ ਪੁਲਿਸ ਅਤੇ ਫੌਜ਼ ਦੇ ਜਵਾਨਾਂ ਦੀ ਸਾਂਝੀ ਟੀਮ ਉੱਪਰ ਫਿਰ ਤੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਪੁਲਿਸ ਦੇ 2 ਅਤੇ ਫੌਜ਼ ਦਾ ਇੱਕ ਜਵਾਨ ਜਖਮੀਂ ਹੋ ਗਏ।ਇਸ ਦੌਰਾਨ ਅੱਤਵਾਦੀ ਜ਼ੀਆ ਮੁਸਤਫਾ ਵੀ ਜਖਮੀਂ ਹੋਇਆ ਹੈ ਜਿਸ ਨੂੰ ਅੱਗ ਕਾਰਨ ਉਸ ਨੂੰ ਘਟਨਾਸਥਲ ਤੋਂ ਕੱਢਿਆ ਨਹੀਂ ਜਾ ਸਕਿਆ।