ਮੁੰਬਈ, 26 ਅਕਤੂਬਰ – ਐਨ.ਸੀ.ਬੀ ਵੱਲੋਂ cruise drug party ਮਾਮਲੇ ‘ਚ ਗ੍ਰਿਫ਼ਤਾਰ ਫਿਲਮੀ ਕਲਾਕਾਰ ਸ਼ਾਹਰੁੱਖ ਖਾਨ ਦੇ ਬੇਟੇ ਆਰੀਅਨ ਖਾਨ ਦੀ ਜਮਾਨਤ ‘ਤੇ ਬੌਂਬੇ ਹਾਈਕੋਰਟ ਵਿਚ ਫੈਸਲਾ ਅੱਜ ਹੋਵੇਗਾ। ਆਰੀਅਨ ਖਾਨ ਨੂੰ ਸੈਸ਼ਨ ਕੋਰਟ ਤੋਂ ਜਮਾਨਤ ਨਹੀਂ ਮਿਲੀ ਸੀ ਤੇ ਉਸ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਸੀ। ਫਿਲਹਾਲ ਆਰੀਅਨ ਖਾਨ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿਚ ਬੰਦ ਹੈ। ਭਾਰਤ ਦੇ ਸਾਬਕਾ ਅਟਾਰਨੀ ਜਨਰਲ ਮੁਕੁਲ ਰੋਹਤਗੀ ਸਤੀਸ਼ ਮਾਨਸ਼ਿੰਦੇ ਨਾਲ ਆਰੀਅਨ ਖਾਨ ਦੇ ਮੁੱਖ ਵਕੀਲ ਵਜੋਂ ਕੋਰਟ ਵਿਚ ਪੇਸ਼ ਹੋਣਗੇ। ਓਧਰ ਐਨ.ਸੀ.ਬੀ ਆਰੀਅਨ ਖਾਨ ਸਮੇਤ ਸਾਰੇ ਮੁਲਜ਼ਮਾਂ ਦੀ ਜਮਾਨਤ ਦਾ ਵਿਰੋਧ ਕਰੇਗੀ।