ਨਵੀਂ ਦਿੱਲੀ, 6 ਮਈ – ਪਿਛਲੇ 2 ਮਹੀਨਿਆ ਦੌਰਾਨ ਵੱਖ ਵੱਖ ਰਾਜਾਂ ‘ਚ ਚੋਣਾਂ ਦੇ ਚੱਲਦਿਆ ਪੈਟਰੋਲ ਡੀਜ਼ਲ ਦੀਆ ਕੀਮਤਾਂ ਸਥਿਰ ਚੱਲ ਰਹੀਆਂ ਸਨ। ਪਰੰਤੂ ਚੋਣਾਂ ਦੇ ਨਤੀਜੇ ਆਉਂਦਿਆ ਹੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਫਿਰ ਤੋਂ ਵਧਣੀਆਂ ਸ਼ੁਰੂ ਹੋ ਗਈਆਂ ਹਨ।ਪੈਟਰੋਲ ਅੱਜ 25 ਪੈਸੇ ਤੇ ਡੀਜ਼ਲ 30 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ।ਤਿੰਨ ਦਿਨਾਂ ‘ਚ ਪੈਟਰੋਲ 69 ਤੋਂ 78 ਪੈਸੇ ਤੇ ਡੀਜ਼ਲ 82 ਤੋਂ 88 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਪੈਟਰੋਲ 90.99 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 81.42 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।