ਨਵੀਂ ਦਿੱਲੀ, 30 ਅਕਤੂਬਰ – ਟਿਕਰੀ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਕਿਸਾਨ ਆਗੂਆਂ ਅਤੇ ਪ੍ਰਸ਼ਾਸਨ ਵਿਚਕਾਰ ਸਹਿਮਤੀ ਬਣੀ ਹੈ। ਇਸ ਸਹਿਮਤੀ ਅਨੁਸਾਰ ਸਵੇਰੇ 7 ਵਜੇ ਤੋਂ ਰਾਤ 8 ਵਜੇ ਤੱਕ ਦੋਵੇਂ ਪਾਸਿਓ ਢਾਈ ਢਾਈ ਫੁੱਟ ਸੜਕ ਦੁਪਹੀਆ ਵਾਹਨਾਂ ਅਤੇ ਐਂਬੂਲੈਂਸ ਲਈ ਖੁੱਲ੍ਹੇਗੀ। ਬਾਕੀ ਗੱਡੀਆ ਦੀ ਆਵਾਜਾਈ ‘ਤੇ ਪਾਬੰਦੀ ਰਹੇਗੀ।