ਨਵੀਂ ਦਿੱਲੀ, 31 ਅਕਤੂਬਰ – ਭਾਰਤ ‘ਚ ਤੇਲ ਕੰਪਨੀਆਂ ਨੇ ਲਗਾਤਾਰ 5ਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾਈਆਂ ਹਨ। ਦਿੱਲੀ ‘ਚ ਪੈਟਰੋਲ ਅਤੇ ਡੀਜ਼ਲ 35-35 ਪੈਸੇ ਪ੍ਰਤੀ ਲੀਟਰ ਮਹਿੰਗੇ ਹੋਏ ਹਨ।ਇਸ ਦੇ ਨਾਲ ਹੀ ਦਿੱਲੀ ‘ਚ ਪੈਟਰੋਲ 109.34 ਰੁਪਏ ਅਤੇ ਡੀਜ਼ਲ 99.07 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।ਮੁੰਬਈ ‘ਚ ਪੈਟਰੋਲ 34 ਪੈਸੇ ਮਹਿੰਗਾ ਹੋ ਕੇ 109. 15 ਰੁਪਏ ਤੇ ਡੀਜ਼ਲ 37 ਪੈਸੇ ਮਹਿੰਗਾ ਹੋ ਕੇ 106. 23 ਰੁਪਏ ਅਤੇ ਚੇਨਈ ‘ਚ ਪੈਟਰੋਲ 30 ਪੈਸੇ ਮਹਿੰਗਾ ਹੋ ਕੇ 106. 04 ਰੁਪਏ ਤੇ ਡੀਜ਼ਲ 33 ਪੈਸੇ ਮਹਿੰਗਾ ਹੋ ਕੇ 102. 25 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਇੱਕ ਮਹੀਨੇ ‘ਚ ਪੈਟਰੋਲ 8 ਰੁਪਏ ਅਤੇ 24 ਸਤੰਬਰ ਤੋਂ ਹੁਣ ਤੱਕ ਡੀਜ਼ਲ 9 ਰੁਪਏ ਮਹਿੰਗਾ ਹੋ ਚੁੱਕਾ ਹੈ।