ਨਵੀਂ ਦਿੱਲੀ, 2 ਨਵੰਬਰ – ਦੇਸ਼ ਦੀਆਂ 3 ਲੋਕ ਸਭਾ ਸੀਟਾਂ ਅਤੇ 13 ਰਾਜਾਂ ਦੀਆਂ 29 ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਅੱਜ ਸਵੇਰ ਤੋਂ ਜਾਰੀ ਹੈ।ਸ਼ੁਰੂਆਤੀ ਰੂਝਾਨਾਂ ‘ਚ ਮੱਧ ਪ੍ਰਦੇਸ਼ ਦੀ ਖੰਡਵਾ ਲੋਕ ਸਭਾ ਸੀਟ ਤੋਂ ਭਾਜਪਾ, ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਕਾਂਗਰਸ ਅਤੇ ਦਾਦਰਾ ਤੇ ਨਗਰ ਹਵੇਲੀ ਤੋਂ ਸ਼ਿਵ ਸੈਨਾ ਅੱਗੇ ਚੱਲ ਰਹੀ ਹੈ।