ਲੁਧਿਆਣਾ, 2 ਨਵੰਬਰ – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਕੇਦਾਰਨਾਥ ਧਾਮ ਨਤਮਸਤਕ ਹੋ ਕੇ ਭਗਵਾਨ ਭੋਲੇ ਸ਼ੰਕਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਨਾਲ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਅਤੇ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਵੀ ਮੌਜੂਦ ਸਨ।ਚੰਨੀ ਅਤੇ ਸਿੱਧੂ ਦੀ ਕੇਦਾਰਨਾਥ ਯਾਤਰਾ ‘ਤੇ ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵੀ ਤੰਜ ਕੱਸਿਆ ਹੈ। ਆਪਣੇ ਟਵਿਟਰ ਪੇਜ਼ ‘ਤੇ ਤਸਵੀਰ ਸਾਂਝੀ ਕਰਦਿਆ ਰਵਨੀਤ ਬਿੱਟੂ ਨੇ ਲਿਖਿਆ ਕਿ ਕਾਂਗਰਸ ਦਾ ਸੰਯੁਕਤ ਚਿਹਰਾ ਉੱਤਰਾਖੰਡ ‘ਚ ਕਿਉਂ ਨਜ਼ਰ ਆਇਆ, ਪੰਜਾਬ ‘ਚ ਕਿਉਂ ਕਾਂਗਰਸ ਦਾ ਸੰਯੁਕਤ ਚਿਹਰਾ ਨਜ਼ਰ ਨਹੀਂ ਆਉਂਦਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੀ ਚੰਨੀ ਅਤੇ ਸਿੱਧੂ ਦੀ ਜੋੜੀ ਉੱਪਰ ਵੀ ਤੰਜ ਕੱਸ ਚੁੱਕੇ ਹਨ।