ਦੇਹਰਾਦੂਨ, 6 ਨਨਵੰਬਰ – ਚਾਰ ਧਾਮਾਂ ‘ਚੋਂ ਪ੍ਰਸਿੱਧ ਕੇਦਾਰਨਾਥ ਧਾਮ ਦੇ ਕਿਵਾੜ ਸਰਦੀਆਂ ਲਈ ਬੰਦ ਕਰ ਦਿੱਤੇ ਗਏ।ਬ੍ਰਹਮ ਮਹੂਰਤ ‘ਚ ਕਿਵਾੜ ਬੰਦ ਹੋਣ ਦੀ ਪ੍ਰਕਿਰਿਆ ਸ਼ੂਰੂ ਹੋਈ ਤੇ ਪੁਜਾਰੀ ਨੇ ਸਵੇਰੇ 6 ਵਜੇ ਪੂਜਾ ਕਰਕੇ ਪੰਡਤਾਂ ਦੀ ਹਾਜ਼ਰੀ ਵਿਚ ਸ਼ਿਵਲਿੰਗ ਨੂੰ ਫੁੱਲਾਂ ਨਾਲ ਢੱਕ ਕੇ ਸਮਾਧੀ ਦੇ ਰੂਪ ਵਿਚ ਬਿਰਾਜਮਾਨ ਕੀਤਾ, ਜਿਸ ਤੋਂ ਬਾਅਦ ਸਵੇਰੇ 8 ਵਜੇ ਮੁੱਖ ਦੁਆਰ ਦੇ ਕਿਵਾੜ ਬੰਦ ਕਰ ਦਿੱਤੇ ਗਏ। ਕੋਰੋਨਾ ਮਹਾਂਮਾਰੀ ਦੇ ਬਾਵਜੂਦ ਕੇਦਾਰਨਾਥ ਧਾਮ ਦੀ ਯਾਤਰਾ ਸਫਲ਼ਤਾਪੂਰਵਕ ਸੰਪੰਨ ਹੋਈ ਹੈ ਤੇ ਸਾਢੇ 4 ਲੱਖ ਤੋਂ ਵੱਧ ਸ਼ਰਧਾਲੂਾਂ ਨੇ ਕੇਦਾਰਨਾਥ ਧਾਮ ਦੇ ਦਰਸ਼ਨ ਕੀਤੇ ਹਨ।