ਕੋਆਪਰੇਟਿਵ ਇੰਸਪੈਕਟਰ ਐਸੋਸੀਏਸ਼ਨ ਨੇ ਫੂਕਿਆ ਐੱਸਡੀਐਮ ਫਗਵਾੜਾ ਦਾ ਪੁਤਲਾ |

ਕੋਆਪਰੇਟਿਵ ਇੰਸਪੈਕਟਰ ਐਸੋਸੀਏਸ਼ਨ ਪੰਜਾਬ ਵੱਲੋਂ ਫਗਵਾੜਾ ਦੇ ਐੱਸਡੀਐੱਮ ਦੇ ਮਾੜੇ ਵਤੀਰੇ ਦੇ ਖਿਲਾਫ਼ ਨੈਸ਼ਨਲ ਹਾਈਵੇ ਜਾਮ ਕਰਕੇ ਐਸਡੀਐਮ ਫਗਵਾੜਾ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ। ਇਸ ਮੌਕੇ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਨੇ ਦੱਸਿਆ ਕਿ ਫਗਵਾੜਾ ਦੇ ਚਾਰ ਕੋਆਪਰੇਟਿਵ ਸੋਸਾਇਟੀ ਦੇ ਇੰਸਪੈਕਟਰਾਂ ਦੀ ਐੱਸਡੀਐਮ ਫਗਵਾੜਾ ਵੱਲੋਂ ਬੀਐਲਓ ਡਿਉਟੀ ਲਗਾਈ ਗਈ ਸੀ ਜੋ ਉਹ ਬੀਐਲਓ ਦੇ ਤੋ‍ਰ ਤੇ ਡਿਊਟੀ ਨਹੀਂ ਲਗਾ ਸਕਦੇ ਸੀ ਇੰਸਪੈਕਟਰਾਂ ਨੂੰ ਸੁਪਰਵਾਈਜ਼ਰ,ਸਰਵੀਲੈਂਸ ਟੀਮਾਂ ਦਾ ਇੰਚਾਰਜ ਲਗਾਇਆ ਜਾ ਸਕਦਾ ਹੈ ਜਿਸ ਨੂੰ ਲੈ ਕੇ ਪੰਜ ਮੈਂਬਰੀ ਵਫ਼ਦ ਜਦੋਂ ਐਸਡੀਐਮ ਫਗਵਾੜਾ ਨੂੰ ਮਿਲਣ ਉਨ੍ਹਾਂ ਦੇ ਦਫ਼ਤਰ ਗਿਆ ਜਿੱਥੇ ਐੱਸਡੀਐਮ ਫਗਵਾੜਾ ਦਾ ਵਤੀਰਾ ਮੁਲਾਜ਼ਮਾਂ ਨਾਲ ਬਹੁਤ ਹੀ ਮਾੜਾ ਸੀ ਜਿਸ ਨੂੰ ਲੈ ਕੇ ਮੁਲਾਜ਼ਮਾਂ ਵਿਚ ਐੱਸਡੀਐਮ ਫਗਵਾੜਾ ਪਰਤੇ ਖਾਸਾ ਰੋਸ ਪਾਇਆ ਜਾ ਰਿਹਾ ਹੈ ਜਿਸ ਦੇ ਰੋਸ ਵਜੋਂ ਹੀ ਉਨ੍ਹਾਂ ਦਾ ਪੁਤਲਾ ਫੂਕ ਕੇ ਇਕ ਹਫਤੇ ਵਿਚ ਜੇਕਰ ਐੱਸਡੀਐਮ ਫਗਵਾੜਾ ਨੇ ਮੁਲਾਜ਼ਮਾਂ ਤੋਂ ਮੁਆਫੀ ਨਾ ਮੰਗੀ ਅਤੇ ਲਗਾਏ ਗਏ ਡਿਊਟੀਆਂ ਵਿਚ ਸੋਧ ਨਾ ਕੀਤਾ ਤਾਂ ਇਹ ਸੰਘਰਸ਼ ਨੂੰ ਪੂਰੇ ਸੂਬੇ ਵਿੱਚ ਤੇਜ਼ ਕੀਤਾ ਜਾਵੇਗਾ ਜਿਸਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹੋਵੇਗੀ ਉਧਰ ਇਸ ਸੰਬੰਧੀ ਜਦ ਐੱਸਡੀਐਮ ਫਗਵਾੜਾ ਕੁਲਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸਟਾਫ ਦੀ ਕਮੀ ਹੋਣ ਕਾਰਨ ਇਨ੍ਹਾਂ ਦੀ ਡਿਊਟੀ ਲਗਾਈ ਗਈ ਸੀ ਲੇਕਿਨ ਇਹ ਡਿਊਟੀ ਕਟਾਉਣ ਲਈ ਕਹਿ ਰਹੇ ਸਨ ਇਨ੍ਹਾਂ ਪਾਸੋਂ ਜਦੋਂ ਇੰਸਪੈਕਟਰਾਂ ਨੂੰ ਬੀਐਲਓ ਨਾ ਲਗਾਏ ਜਾਣ ਦੀ ਕਾਪੀ ਮੰਗੀ ਗਈ ਤਾਂ ਇਹ ਕੋਈ ਵੀ ਕਾਪੀ ਉਨ੍ਹਾਂ ਨੂੰ ਨਹੀਂ ਦੇ ਸਕੇ ਉਨ੍ਹਾਂ ਉੱਪਰ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਹਨ ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇ ਜਾਮ ਕਰਨ ਵਾਲਿਆਂ ਖਿਲਾਫ ਪੁਲਸ ਨੂੰ ਕਹਿ ਦਿੱਤਾ ਹੈ ਜੋ ਜਾਂਚ ਕਰ ਰਹੇ ਹਨ।

Leave a Reply

Your email address will not be published. Required fields are marked *