ਦਸੂਹਾ, 11 ਨਵੰਬਰ – ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਦਸੂਹਾ ਵਿਖੇ ਮੰਦਿਰ ਦੇ ਪੁਜਾਰੀ ਦਾ ਬੇਰਹਿਮੀ ਨਾਲ ਕਤਲ ਹੋਣ ਦੀ ਵਾਰਦਾਤ ਸਾਹਮਣੇ ਆਈ ਹੈ। ਮ੍ਰਿਤਕ ਪੁਜਾਰੀ ਦੀ ਪਹਿਚਾਣ ਅਖਿਲੇਸ਼ ਕੁਮਾਰ ਵਜੋ ਹੋਈ ਹੈ ਜੋ ਕਿ ਪਰਿਵਾਰ ਸਮੇਤ ਮੰਦਿਰ ਵਿਚ ਹੀ ਰਹਿੰਦਾ ਸੀ।ਜਾਣਕਾਰੀ ਅਨੁਸਾਰ ਪੁਜਾਰੀ ਮੰਦਿਰ ਦਾ ਗੇਟ ਬੰਦ ਕਰਨ ਲੱਗਾ ਤਾਂ ਅਣਪਛਾਤੇ ਵਿਅਕਤੀ ਨੇ ਤੇਜਧਾਰ ਹਥਿਆਰ ਨਾਲ ਪੁਜਾਰੀ ਦਾ ਕਤਲ ਕਰ ਦਿੱਤਾ।