ਅੱਪਰਾ ‘ਚ ਕਿਸਾਨਾਂ ਲਈ ਸਬਸਿਡੀ ‘ਤੇ ਆਈ ਯੂਰੀਆ ਖਾਦ ਕੈਟਲ ਫੀਡ ਕੰਪਨੀ ਨੂੰ ਅਣਅਧਿਕਾਰਿਤ ਤੌਰ ‘ਤੇ ਵੇਚਦੀ ਇੱਕ ਫਰਮ ‘ਤੇ ਮੁਕੱਦਮਾ ਦਰਜ

ਫਿਲੌਰ – ਫਿਲੌਰ ਦੇ ਕਸਬਾ ਅੱਪਰਾ ਦੀ ਦਾਣਾ ਮੰਡੀ ‘ਚ ਕਿਸਾਨਾਂ ਲਈ ਸਬਸਿਡੀ ‘ਤੇ ਆਈ ਯੂਰੀਆ ਖਾਦ ਨੂੰ ਅਣਧਿਕਾਰਿਤ ਤੌਰ ‘ਤੇ ਇੱਕ ਕੈਟਲ ਫੀਡ ਕੰਪਨੀ ਨੂੰ ਵੇਚਣ ਵਾਲੀ ਇੱਕ ਫਰਮ ‘ਤੇ ਖੇਤੀਬਾੜੀ ਵਿਭਾਗ ਵਲੋਂ ਅੱਪਰਾ ਪੁਲਿਸ, ਆੜਤੀਆਂ ਤੇ ਕਿਸਾਨ ਯੂਨੀਅਨਾਂ ਦੇ ਸਹਿਯੋਗ ਨਾਲ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਇਸ ਸੰਬੰਧੀ ਮੌਕੇ ‘ਤੇ ਪਹੁੰਚੇ ਫਰਟੈਲਾਈਜ਼ਰ ਇੰਸਪੈਕਟਰ ਪ੍ਰਗਟ ਸਿੰਘ ਫਿਲੌਰ, ਸਾਥੀ ਡਾ. ਲਖਵੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਫਿਲੌਰ ਤੇ ਡਾ. ਗੁਰਮੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਫਿਲੌਰ ਨੇ ਦੱਸਿਆ ਕਿ ਸਾਨੂੰ ਦਾਣਾ ਮੰਡੀ ਅੱਪਰਾ ਤੋਂ ਸੂਚਨਾ ਪ੍ਰਾਪਤ ਹੋਈ ਕਿ ਇੱਕ ਫਰਮ ਜੋ ਕਿ ਕਿਸਾਨਾਂ ਲਈ ਸਬਸਿਡੀ ਲਈ ਆਈ ਹੋਈ ਯੂਰੀਆ ਖਾਦ ਅਣਅਧਿਕਾਰਿਤ ਤੌਰ ‘ ਤੇ ਇੱਕ ਕੈਟਲ ਫੀਡ ਕੰਪਨੀ ਨੂੰ ਵੇਚ ਰਹੀ ਹੈ | ਉਸ ਫਰਮ ਦਾ ਖਾਦ ਦੇ ਬੋਰਿਆਂ ਨਾਲ ਭਰਿਆ ਹੋਇਆ ਇੱਕ ਟਰੱਕ ਬਾਕੀ ਦਾਣਾ ਮੰਡੀ ਦੇ ਆੜਤੀਆਂ ਤੇ ਸ. ਅਮਰੀਕ ਸਿੰਘ ਭਾਰਸਿੰਘਪੁਰਾ ਜਿਲਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਇਲਾਕੇ ਦੇ ਕਿਸਾਨਾਂ ਨੇ ਘੇਰਿਆ ਹੋਇਆ ਹੈ | ਉਨਾਂ ਅੱਗੇ ਦੱਸਿਆ ਕਿ ਉਕਤ ਫਰਮ ਦੇ ਮਾਲਕ ਇੱਸ ਟਰੱਕ ਸੰਬੰਧੀ ਕੋਈ ਵੀ ਠੋਸ ਜਬਾਵ ਨਹੀਂ ਦੇ ਸਕੇ | ਜਿਸ ਕਾਰਣ ਉਕਤ ਫਰਮ ਰਾਮ ਮੂਰਤੀ ਗੁਪਤਾ ਐਂਡ ਸੰਨਜ਼ ਅੱਪਰਾ ਦੇ ਖਿਲਾਫ਼ ਤੇ ਟਰੱਕ ਡਰਾਇਵਰ ਜਸਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਰਤਨ ਖੇੜੀ ਖੰਨਾ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ | ਫਰਟੈਲਾਈਜ਼ਰ ਇੰਸਪੈਕਟਰ ਪ੍ਰਗਟ ਸਿੰਘ ਫਿਲੌਰ, ਸਾਥੀ ਡਾ. ਲਖਵੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਫਿਲੌਰ ਤੇ ਡਾ. ਗੁਰਮੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਫਿਲੌਰ ਨੇ ਅੱਗੇ ਕਿਹਾ ਕਿ ਉਕਤ ਫਰਮ ਦੇ ਲਾਇਸੰਸ ਨੂੰ ਰੱਦ ਕਰਵਾਉਣ ਲਈ ਵੀ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ | ਉਨਾਂ ਦੱਸਿਆ ਕਿ ਉਕਤ ਟਰੱਕ ਜਿਸ ‘ਚ 270 ਯੂਰੀਆ ਖਾਦ ਦੇ ਬੋਰੇ ਸਨ, ਨੂੰ ਵੀ ਪੁਲਿਸ ਨੇ ਜ਼ਬਤ ਕਰ ਲਿਆ ਗਿਆ ਹੈ |

Leave a Reply

Your email address will not be published. Required fields are marked *