ਨਵੀਂ ਦਿੱਲੀ, 15 ਨਵੰਬਰ – ਸੁਪਰੀਮ ਕੋਰਟ ਦੇ ਨਿਰਦੇਸ਼ ਤੋਂ ਬਾਅਦ ਕੇਂਦਰ ਸਰਕਾਰ ਨੇ ਪ੍ਰਦੂਸ਼ਣ ਨੂੰ ਲੈ ਕੇ ਸੁਪਰੀਮ ਕੋਰਟ ‘ਚ ਹਲਫਨਾਮਾ ਦਾਖਲ ਕੀਤਾ ਹੈ। ਆਪਣੇ ਜਵਾਬ ਵਿਚ ਕੇਂਦਰ ਨੇ ਕਿਹਾ ਹੈ ਕਿ ਪਰਾਲੀ ਸਾੜਨ ਨਾਲ ਸਭ ਤੋਂ ਘੱਟ ਪ੍ਰਦੂਸ਼ਣ ਫੈਲ਼ਦਾ ਹੈ। ਕੇਂਦਰ ਦੇ ਹਲਫਨਾਮੇ ਮੁਤਾਬਿਕ ਪਰਾਲੀ ਨਾਲ ਮਹਿਜ਼ 4%, ਇੰਡਸਟਰੀ ਕਾਰਨ 30% ਅਤੇ ਵਾਹਨਾਂ ਨਾਲ 28% ਪ੍ਰਦੂਸ਼ਣ ਫੈਲਦਾ ਹੈ।