ਜੈਪੁਰ, 17 ਨਵੰਬਰ – ਟੀ-20 ਵਿਸ਼ਵ ਕੱਪ ਵਿਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਕ੍ਰਿਕੇਟ ਟੀਮ ਦਾ ਨਿਊਜ਼ੀਲੈਂਡ ਨਾਲ ਤਿੰਨ ਟੀ-20 ਮੈਚਾਂ ਦੀ ਲੜੀ ਦਾ ਪਹਿਲਾ ਟੀ-20 ਮੈਚ ਅੱਜ ਹੋਵੇਗਾ। ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਵਿਖੇ ਹੋਣ ਵਾਲਾ ਇਹ ਮੈਚ ਰਾਤ 7 ਵਜੇ ਸ਼ੁਰੂ ਹੋਵੇਗਾ। ਇਸ ਮੈਚ ਦੇ ਨਾਲ ਹੀ ਕਪਤਾਨ ਰੋਹਿਤ ਸ਼ਰਮਾ ਅਤੇ ਕੋਚ ਰਾਹੁਲ ਦ੍ਰਾਵਿੜ ਨਵੇਂ ਸਿਰੇ ਤੋਂ ਸ਼ੁਰੂਆਤ ਕਰਨਗੇ। ਜਿਨ੍ਹਾਂ ਕੋਲ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਮਜਬੂਤ ਟੀਮ ਤਿਆਰ ਕਰਨ ਲਈ 11 ਮਹੀਨਿਆਂ ਦਾ ਸਮਾਂ ਹੈ। ਕੋਵਿਡ-19 ਤੋਂ ਬਾਅਦ 100% ਦਰਸ਼ਕਾਂ ਦੀ ਸਮਰੱਥਾ ਨਾਲ ਭਾਰਤ ‘ਚ ਹੋਣ ਵਾਲਾ ਇਹ ਪਹਿਲਾ ਟੀ-20 ਮੈਚ ਹੈ ਜਦਕਿ ਜੈਪੁਰ ਵਿਖੇ 8 ਸਾਲਾਂ ਤੋਂ ਬਾਅਦ ਕੋਈ ਅੰਤਰਰਾਸ਼ਟਰੀ ਮੈਚ ਖੇਡਿਆ ਜਾਵੇਗਾ।