ਸਿਰਫ ਆਫਲਾਈਨ ਮੋਡ ‘ਚ ਹੋਵੇਗੀ CBSE ਅਤੇ ICSE ਦੀ 10ਵੀਂ-12ਵੀਂ ਦੀ ਪ੍ਰੀਖਿਆ – ਸੁਪਰੀਮ ਕੋਰਟ

ਨਵੀਂ ਦਿੱਲੀ, 18 ਨਵੰਬਰ – CBSE ਅਤੇ ICSE ਦੀ 10ਵੀਂ ਅਤੇ 12ਵੀਂ ਦੀ ਟਰਮ-1 ਬੋਰਡ ਪ੍ਰੀਖਿਆ ਦੇ ਮਾਮਲੇ ‘ਚ ਸੁਪਰੀਮ ਕੋਰਟ ਨੇ ਹਾਈਬ੍ਰਿਡ ਪ੍ਰੀਖਿਆ ਕਰਵਾਉਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਪ੍ਰੀਖਿਆ ਸਿਰਫ ਆਫਲਾਈਨ ਮੋਡ ‘ਚ ਹੋਵੇਗੀਸੁਪਰੀਮ ਕੋਰਟ ਮੁਤਾਬਿਕ ਪ੍ਰੀਖਿਆਵਾਂ ਸ਼ੁਰੂ ਹੋ ਚੁੱਕੀਆਂ ਹਨ ਤੇ ਇਨ੍ਹਾਂ ਵਿਚ ਕੋਈ ਵਿਘਨ ਪਾਉਣਾ ਉਚਿਤ ਨਹੀਂ ਹੋਵੇਗਾ। ਦਰਅਸਲ ਕੁੱਝ ਵਿਦਿਆਰਥੀਆਂ ਨੇ ਕੇਵਲ ਆਫਲਾਈਨ ਮੋਡ ਖਿਲਾਫ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ, ਜਿਨ੍ਹਾਂ ਨੇ ਆਨਲਾਈਨ ਪ੍ਰੀਖਿਆ ਦਾ ਵੀ ਬਦਲ ਮੰਗਿਆ ਸੀ ਤੇ ਹਾਈਬ੍ਰਿਡ ਪ੍ਰੀਖਿਆ ਕਰਵਾਉਣ ਲਈ ਤਤਕਾਲ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ।

Leave a Reply

Your email address will not be published. Required fields are marked *