ਜੰਡਿਆਲਾ ਮੰਜਕੀ ਵਿਖੇ ਮੋਟਰਸਾਈਕਲਾਂ ਦੇ ਸ਼ੋਰੂਮ ਨੂੰ ਲੱਗੀ ਅੱਗ ‘ਚ ਲੱਖਾਂ ਦਾ ਨੁਕਸਾਨ

ਜੰਡਿਆਲਾ ਮੰਜਕੀ, 18 ਨਵੰਬਰ (ਗੁਰਪ੍ਰੀਤ ਸਿੰਘ ਜ਼ੌਹਲ) – ਜਿਲਾ ਜਲੰਧਰ ਦੇ ਕਸਬਾ ਜੰਡਿਆਲਾ ਮੰਜਕੀ ਵਿਖੇ ਉਸ ਸਮੇਂ ਹਫੜਾ ਤਫੜੀ ਵਾਲਾ ਮਾਹੌਲ ਬਣ ਗਿਆ ਜਦੋਂ ਜਲੰਧਰ ਰੋਡ ‘ਤੇ ਸਥਿਤ ਸਿਵਲ ਹਸਪਤਾਲ ਦੇ ਕੋਲ ਬਜਾਜ ਕੰਪਨੀ ਦੇ ਡੀ.ਐੱਸ ਮੋਟਰਜ਼ ਨਾਂਅ ਦੇ ਸ਼ੋਰੂਮ ਵਿਖੇ ਭੇਦ ਭਰੇ ਹਲਾਤਾਂ ਵਿੱਚ ਅੱਗ ਲੱਗ ਗਈ।ਤੜਕਸਾਰ 5 ਵਜੇ ਦੇ ਕਰੀਬ ਆਲੇ ਦੁਆਲੇ ਦੇ ਲੋਕਾਂ ਨੇ ਜਦੋਂ ਸ਼ੋਰੂਮ ਵਿੱਚੋਂ ਧੂਆਂ ਨਿਕਲਦਾ ਦੇਖਿਆ ਤਾਂ ਉਨਾਂ ਨੇ ਤਰੁੰਤ ਹੀ ਸ਼ੋਰੂਮ ਦੇ ਮਾਲਕਾਂ ਨੂੰ ਸੂਚਿਤ ਕੀਤਾ ਤੇ ਜਦੋਂ ਮਾਲਕਾਂ ਅਤੇ ਵਰਕਰਾਂ ਨੇ ਸ਼ੋਰੂਮ ਵਿਖੇ ਆ ਦੇਖਿਆ ਤਾਂ ਅੱਗ ਨਾਲ ਉਨਾਂ ਦੇ ਸ਼ੋਰੂਮ ਵਿੱਚ ਵੱਡੀ ਮਾਤਰਾ ਵਿੱਚ ਖੜੇ ਮੋਟਰਸਾਈਕਲ ਅਤੇ ਐਕਟਿਵਾ ਪੂਰੀ ਤਰਾਂ ਨਾਲ ਸੜ ਚੁੱਕੀਆ ਸਨ। ਜਾਣਕਾਰੀ ਮੁਤਾਬਿਕ ਇਸ ਅੱਗ ਨਾਲ ਲਗਭਗ 25 ਤੋਂ 30 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਜਦ ਕਿ ਅੱਗ ਕਿਸ ਤਰਾਂ ਲੱਗੀ ਫਿਲਹਾਲ ਇਸ ਬਾਰੇ ਅਜੇ ਤੱਕ ਕਿਸੇ ਵੀ ਤਰਾਂ ਦੀ ਪੁਸ਼ਟੀ ਨਹੀ ਹੋ ਸਕੀ।ਇੱਥੇ ਦਸ ਦਈਏ ਕਿ ਅੱਗ ਇੰਨੀ ਜਬਰਦਸਤ ਸੀ ਕਿ ਦੇਖਦੇ ਹੀ ਦੇਖਦੇ ਅੱਗ ਨੇ ਪੂਰਾ ਸ਼ੋਰੂਮ ਆਪਣੀ ਲਪੇਟ ਵਿੱਚ ਲੈ ਲਿਆ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕਰਨ ਤੱਕ ਦਾ ਸਮਾਂ ਨਹੀ ਦਿੱਤਾ। ਫਿਲਹਾਲ ਸ਼ੋਰੂਮ ਦੇ ਮਾਲਕਾ ਵੱਲੋਂ ਇਸ ਘਟਨਾਂ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਪੁਲਿਸ ਨੇ ਅੱਗ ਲੱਗਣ ਦੇ ਕਾਰਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *