ਨਵੀਂ ਦਿੱਲੀ, 21 ਨਵੰਬਰ – ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸਾਕਸ਼ੀ ਮਾਹਾਰਾਜ ਦਾ ਕਹਿਣਾ ਹੈ ਕਿ ਖੇਤੀ ਕਾਨੂੰਨਾਂ ਦਾ ਚੋਣਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਦੇਸ਼ ਪਹਿਲਾਂ ਆਉਂਦਾ ਹੈ। ਬਿੱਲ ਆਉਂਦੇ ਹਨ, ਉਨ੍ਹਾਂ ਨੂੰ ਰੱਦ ਕੀਤਾ ਜਾਂਦਾ ਹੈ, ਬਿੱਲ ਫਿਰ ਤੋਂ ਵਾਪਿਸ ਆ ਸਕਦੇ ਹਨ ਤੇ ਉਨ੍ਹਾਂ ਦਾ ਖਰੜਾ ਤਿਆਰ ਕੀਤਾ ਜਾ ਸਕਦਾ ਹੈ।ਸਾਕਸ਼ੀ ਮਾਹਾਰਾਜ ਅਨੁਸਾਰ ਮੈਂ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨਾ ਚਾਹੁੰਦਾ ਹੈ, ਜਿਨ੍ਹਾਂ ਨੇ ਬਿੱਲਾਂ ਤੋਂ ਉੱਪਰ ਦੇਸ਼ ਨੂੰ ਚੁਣਿਆ ਤੇ ਗਲਤ ਇਰਾਦਿਆ ਨੂੰ ਝਟਕਾ ਦਿੱਤਾ।