ਨਵੀਂ ਦਿੱਲੀ, 22 ਨਵੰਬਰ – ਟੈਲੀਕਾਮ ਸੈਕਟਰ ਦੀ ਵੱਡੀ ਕੰਪਨੀ Airtel ਨੇ ਆਪਣੇ subscribers ਨੂੰ ਝਟਕਾ ਦਿੰਦੇ ਹੋਏ prepaid plans ‘ਤੇ ਟੈਰਿਫ ਦਰਾਂ ਵਧਾ ਦਿੱਤੀਆਂ ਹਨ ਤੇ subscribers ਨੂੰ prepaid plans ਲਈ ਹੁਣ ਜ਼ਿਆਦਾ ਪੈਸੇ ਅਦਾ ਕਰਨੇ ਪੈਣਗੇ। ਮਿਲੀ ਜਾਣਕਾਰੀ ਅਨੁਸਾਰ ਕੰਪਨੀ ਨੇ prepaid ਟੈਰਿਫ 20 ਤੋਂ 25% ਤੱਕ ਵਧਾਇਆ ਹੈ ਜਦਕਿ data top up plan ‘ਤੇ ਟੈਰਿਫ ਵੀ 20 ਤੋਂ 21% ਤੱਕ ਵਧਾ ਦਿੱਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਫੈਸਲਾ ਸਿਹਤਮੰਦ ਵਿੱਤੀ ਬਿਜ਼ਨੈੱਸ ਮਾਡਲ ਬਣਾਉਣ ਲਈ ਕੀਤਾ ਗਿਆ ਹੈ। ਨਵੀਂਆਂ ਟੈਰਿਫ ਦਰਾਂ 26 ਨਵੰਬਰ ਤੋਂ ਲਾਗੂ ਹੋਣਗੀਆਂ।