ਨਵੀਂ ਦਿੱਲੀ, 24 ਨਵੰਬਰ – ਦਿੱਲੀ-ਐਨ.ਸੀ.ਆਰ ‘ਚ ਪ੍ਰਦੂਸ਼ਣ ਨੂੰ ਲੈ ਕੇ ਅੱਜ ਸੁਪਰੀਮ ਕੋਰਟ ‘ਚ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਕੇਂਦਰ ਨੂੰ ਫਿਟਕਾਰ ਲਗਾਉਂਦੇ ਹੋਏ ਕਿਹਾ ਕਿ ਜਦੋਂ ਮਸਲਾ ਗੰਭੀਰ ਹੋ ਜਾਂਦਾ ਹੈ ਤਾਂ ਉਪਾਅ ਕੀਤੇ ਜਾਂਦੇ ਹਨ।ਦਿੱਲੀ ਭਾਰਤ ਦੀ ਰਾਜਧਾਨੀ ਹੈ ਤੇ ਦੁਨੀਆ ‘ਚ ਇਸ ਨੂੰ ਲੈ ਕੇ ਕੀ ਸੰਦੇਸ਼ ਜਾ ਰਿਹਾ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਪ੍ਰਦੂਸ਼ਣ ਨੂੰ ਲੈ ਕੇ ਨਿਰਮਾਣ ਕਾਰਜਾਂ ਉੱਪਰ ਪਾਬੰਦੀਆਂ ਦੇ ਮੱਦੇਨਜ਼ਰ ਕੇਂਦਰ ਤੇ ਸਬੰਧਤ ਸੂਬਾ ਸਰਕਾਰਾਂ ਦਿਹਾੜੀ ਮਜ਼ਦੂਰਾਂ ਨੂੰ ਫੰਡ ਦੇਣ ਅਤੇ ਪ੍ਰਦੂਸ਼ਣ ਨੂੰ ਰੋਕਣ ਲਈ ਉਪਾਅ ਕਰਨ ਵਾਸਤੇ ਕਿਹਾ ਹੈ। ਸੁਪਰੀਮ ਕੋਰਟ ਮੁਤਾਬਿਕ ਜੇ ਪ੍ਰਦੂਸ਼ਣ ਘਟਦਾ ਹੈ ਤਾਂ ਕੁੱਝ ਪਾਬੰਦੀਆਂ ਹਟਾਈਆਂ ਜਾ ਸਕਦੀਆਂ ਹਨ। ਮਾਮਲੇ ਦੀ ਅਗਲੀ ਸੁਣਵਾਈ 29 ਨਵੰਬਰ ਨੂੰ ਹੋਵੇਗੀ।