ਰਾਏਕੋਟ, 25 ਨਵੰਬਰ – ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੀ ਹੀ ਪਾਰਟੀ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਨਸ਼ਿਆ ਅਤੇ ਬੇਅਦਬੀ ਦੀ ਰਿਪੋਰਟ ਨਾ ਖੁੱਲ੍ਹੀ ਤਾਂ ਉਹ ਮਰਨ ਵਰਤ ‘ਤੇ ਬੈਠਣਗੇ। ਦਲਿਤਾਂ ਨੂੰ ਪਲਾਂਟ ਵੰਡਣ ‘ਤੇ ਸਵਾਲ ਚੁੱਕਦੇ ਹੋੲ ਉਨ੍ਹਾਂ ਕਿਹਾ ਕਿ ਦੱਸੋਂ ਕਿੰਨੇ ਦਲਿਤਾਂ ਨੂੰ 5 ਮਰਲੇ ਦੇ ਪਲਾਂਟ ਮਿਲੇ। ਉਨ੍ਹਾਂ ਕਿਹਾ ਕਿ ਪੰਜਾਬ ‘ਤੇ 7 ਲੱਖ ਕਰੋੜ ਦਾ ਕਰਜ਼ਾ ਹੈ।ਹਰ ਪਾਸੇ ਖੁਦਕੁਸ਼ੀਆਂ ਹੋ ਰਹੀਆਂ ਹਨ, ਕਰਜ਼ਾ ਕਿਉਂ ਨਹੀਂ ਮੁੜਦਾ?ਕਰਜ਼ਾ ਮਾਫ ਕਰਨ ਦੀ ਗੱਲ ਹੋ ਰਹੀ ਹੈ, ਪਰ ਕੋਈ ਇਹ ਕਿਉਂ ਨਹੀਂ ਕਹਿੰਦਾ ਕਿ ਮੁੜ ਕਰਜ਼ਈ ਨਹੀਂ ਹੋਣ ਦਿਆਂਗੇ?