ਗੜ੍ਹਸ਼ੰਕਰ, 25 ਨਵੰਬਰ – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੇਬਲ ਦੇ ਰੇਟ 100 ਰੁਪਏ ਕਰਨ ਦੇ ਐਲਾਨ ‘ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ Telecom Regulatory Authority of India (TRAI) ਕੋਲ ਹੀ ਕੇਬਲ ਦਾ ਰੇਟ ਤੈਅ ਕਰਨ ਦਾ ਅਧਿਕਾਰ ਹੈ ਤੇ ਸੂਬਾ ਸਰਕਾਰ ਸਿਰਫ ਕੇਬਲ ‘ਤੇ ਲਿਆ ਜਾਣ ਵਾਲਾ ਟੈਕਸ ਘਟਾ ਜਾ ਵਧਾ ਸਕਦੀ ਹੈ। ਇਸ ਦਾ ਪਤਾ ਉਨ੍ਹਾਂ ਨੂੰ ਇਸ ਕਰਕੇ ਹੈ ਕਿਉਂਕਿ ਮਨਮੋਹਨ ਸਰਕਾਰ ‘ਚ ਉਹ ਵੀ ਸੂਚਨਾ ਤੇ ਪ੍ਰਸਾਰਣ ਮੰਤਰੀ ਰਹਿ ਚੁੱਕੇ ਹਨ। ਮਨੀਸ਼ ਤਿਵਾੜੀ 40 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਬੰਗਾ-ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਸੜਕ ਦਾ ਨੀਂਹ ਪੱਥਰ ਰੱਖਣ ਲਈ ਗੜ੍ਹਸ਼ੰਕਰ ਦੇ ਨੇੜਲੇ ਪਿੰਡ ਪਹੁੰਚੇ ਹੋਏ ਸਨ।